ਖੁਰਲੀ ਬੱਧੇ ਪਸ਼ੂ

ਖੁਰਲੀ ਬੱਧੇ ਪਸ਼ੂ

ਮਾਲਕਾਂ ਨੂੰ ਬਹੁਤ ਚੰਗੇ ਲੱਗਦੇ ਹਨ

ਚੰਗਾ ਮਾੜਾ - ਜਿਹੋ-ਜਿਹਾ ਮਿਲਿਆ

ਚਾਰਾ ਚਰ ਕੇ

ਜੁਗਾਲੀ ਕਰਦੇ ਰਹਿੰਦੇ ਹਨ!

ਜਦੋਂ ਲੋੜ ਪਏ

ਪੰਜਾਲੀ ਵਿੱਚ ਜੋੜ ਸਕਦੇ ਹੋ

ਖੁਰਲੀ ਬੱਧੇ ਪਸ਼ੂ ਕਦੇ ਉਜਰ ਨਹੀਂ ਕਰਦੇ

ਸਿੱਧੇ ਤੁਰੇ ਰਹਿੰਦੇ ਹਨ

ਮਾਲਕ ਦੇ ਇਸ਼ਾਰਿਆਂ ਮੁਤਾਬਿਕ

ਥੋੜ੍ਹੀ ਜਿੰਨੀ ਪੁਚਕਾਰ ਨਾਲ ਹੀ

ਥਕੇਵਾਂ ਨਹੀਂ ਮੰਨਦੇ

ਤੁਰੇ ਰਹਿੰਦੇ ਹਨ

ਨੌਕਰੀ ਪੇਸ਼ਾ ਆਦਮੀ ਵਾਂਗ!

📝 ਸੋਧ ਲਈ ਭੇਜੋ