1

ਦੁਨੀਆਂ ਭਰੀ ਹੈ ਨਾਲ ਮਿਠਾਸ

ਬਣਿਆ ਮਿੱਠਾ ਅਰਸ਼ੀ ਠਾਠ

ਮਿੱਠੀ ਲੱਗ ਰਹੀ ਹੈ ਪੌਣ

ਧਰਤ ਅਗਨ ਤੇ ਪਾਣੀ

ਸਭ ਕੁਝ ਲਗਦਾ ਮਿੱਠਾ ਮਿੱਠਾ

ਸੂਰਜ ਹੈ ਉਪਕਾਰੀ, ਨਾਲੇ ਚੰਦਰਮਾ ਉਪਕਾਰੀ,

ਤਾਰੇ ਵਿਚ ਅਰਸ਼ ਦੇ ਲਗਦੇ ਅਚਰਜ, ਸੁੰਦਰ

ਮੀਂਹ, ਬਿਜਲੀ ਤੇ ਗਰਜ ਵੀ ਮਿੱਠੇ,

ਸਾਗਰ, ਪਰਬਤ, ਬਨ ਵੀ ਮਿੱਠੇ,

ਖ਼ੁਸ਼ੀ ਵੰਡਦੇ ਜਾਂਦੇ ਦਰਿਆ,

ਟਾਪੂ, ਰੁੱਖ, ਬੂਟੇ ਤੇ ਵੇਲਾਂ,

ਫੁੱਲ ਅਤੇ ਫਲ,

ਸਭੋ ਕਰਦੇ ਦਾਨ ਖ਼ੁਸ਼ੀ ਦਾ

ਪੰਛੀ, ਪਸ਼ੂ ਤੇ ਕੀੜੇ ਸਾਰੇ,

ਸਾਰੇ ਹੀ ਹਨ ਚੰਗੇ ਪ੍ਰਾਣੀ,

ਮਛੀਆਂ ਤੇ ਸਾਗਰ ਦੇ ਵਾਸੀ,

ਮਾਨਵ ਵੀ ਹਨ ਬਹੁਤ ਭਲੇਰੇ,

ਨਰ ਤੇ ਨਾਰੀ ਸਭ ਹਨ ਚੰਗੇ,

ਬਚਪਨ ਧੰਨ ਹੈ,

ਜੋਬਨ ਅਤੇ ਬੁਢੇਪਾ ਮਿੱਠੇ,

ਜੀਵਨ, ਮੌਤ, ਦੋਹਾਂ ਦਾ ਸੁਆਗਤ

2

ਜੁੱਸੇ ਚੰਗੇ, ਇੰਦਰੇ ਮਿੱਠੇ,

ਜੀਵਨ-ਖ਼ੁਸ਼ਬੋ ਹੈ ਰਸਦਾਇਕ,

ਮਨ, ਗਿਆਨ, ਅਨੁਭਵ ਸਭ ਅੰਮ੍ਰਿਤ,

ਅਨੁਭਵ ਅੰਮ੍ਰਿਤ,

ਅਨੁਭਵ ਰੱਬ ਹੈ

ਮਨ, ਇੱਛਾ ਤੇ ਜੀਵਨ ਰੱਬ ਹਨ,

ਬਨ, ਪਰਬਤ, ਦਰਿਆ, ਅਬਸ਼ਾਰਾਂ,

ਸਾਗਰ, ਧਰਤੀ, ਪਉਣ ਤੇ ਪਾਣੀ,

ਅਗਨੀ, ਅੰਬਰ,

ਸੂਰਜ, ਚੰਨ, ਅਰਸ਼ ਦੇ ਤਾਰੇ,

ਸਾਰੇ-ਸਾਰੇ ਹਨਗੇ ਦੈਵੀ,

ਚੱਪੂ, ਰੁੱਖ ਅਤੇ ਸਭ ਬੂਟੇ,

ਪਸ਼ੂ, ਪੰਛੀ ਤੇ ਰੀਂਗਦੇ ਪ੍ਰਾਣੀ,

ਮਛੀਆਂ ਤਾਰੂ ਤੇ ਮਾਨਵ ਜਨ,

ਸਾਰੇ ਹੀ ਹਨਗੇ ਮਧੁ-ਅੰਮ੍ਰਿਤ

ਦੁਨੀਆਂ ਇਕ ਹੈ

ਨਰ, ਨਾਰੀ, ਫ਼ਾਨੀ, ਲਾਫ਼ਾਨੀ,

ਪੰਛੀ, ਸਰਪ, ਪਉਣ ਤੇ ਸਾਗਰ,

ਜੀਵਨ, ਮੌਤ-ਸਭੋ ਕੁਝ ਇਕ ਹੈ

ਸੂਰਜ, ਕੰਧ, ਮਧੁ-ਮੱਖੀ, ਝਰਨਾ

ਬੰਸੀ, ਪੰਨਾ-ਸਭ ਕੁਝ ਇਕ ਹੈ

ਖ਼ੁਸ਼ੀ, ਗ਼ਮੀ, ਸੰਗੀਤ,

ਧੋਬੀ, ਚਿੜੀ,

ਬਿਜਲੀ, ਰੂੰ,

ਇਹ ਸਭ ਇਕ ਹਨ

(ਅਬਸ਼ਾਰ,ਆਬਸ਼ਾਰ=ਝਰਨਾ,ਮਧੁ=

ਸ਼ਹਿਦ, ਫ਼ਾਨੀ=ਨਾਸ਼ਵਾਨ)

📝 ਸੋਧ ਲਈ ਭੇਜੋ