ਲਾਲਚ ਕੁਰਸੀ ਦਾ ਮਿੱਤਰੋਂ ਬਹੁਤ ਮਾੜਾ

ਨੀਂਦ ਰਾਤਾਂ ਦੀ ਇਹ ਉਡਾਏ ਕੁਰਸੀ।

ਸੁੱਖ ਕੁਰਸੀ ਦਾ ਵਿਰਲੇ ਹੀ ਭੋਗਦੇ ਨੇ

ਰਾਸ ਕਈਆਂ ਨੂੰ ਬਿਲਕੁਲ ਨਾ ਆਏ ਕੁਰਸੀ।

ਕੁਰਸੀ ਪਾਉਣ ਖਾਤਰ ਚੋਣਾਂ ਲੜਨ ਲੀਡਰ

ਹੱਥ ਜੋੜ ਕੇ ਵੋਟਾ ਮੰਗਵਾਏ ਕੁਰਸੀ।

ਮੱਤ ਕਈਆਂ ਦੀ ਕੁਰਸੀ ਇਹ ਮਾਰ ਦਿੰਦੀ

ਕੰਮ ਬੰਦੇ ਤੋਂ ਪੁੱਠੇ ਕਰਵਾਏ ਕੁਰਸੀ

ਨਸਾ ਕੁਰਸੀ ਦਾ ਬਹੁਤਾ ਜੇ ਸਿਰ ਚੜਜੇ

ਫੇਰ ਜੇਲ੍ਹ ਦੀ ਹਵਾ ਖੁਆਏ ਕੁਰਸੀ

ਜਿਹੜੇ ਕੁਰਸੀ ਦੀ ਕਦਰ ਨੂੰ ਜਾਣਦੇ ਨੇ

ਸੋਭਾ ਉਨ੍ਹਾਂ ਦੀ ਖੂਬ ਵਧਾਏ ਕੁਰਸੀ।

ਐਮ,ਏ ਕੁਰਸੀ ਦਾ ਬਹੁਤਾ ਨਾ ਮਾਣ ਕਰੀਏ

ਪਤਾ ਲੱਗੇ ਨਾ ਜਦੋਂ ਖੁਸ ਜਾਏ ਕੁਰਸੀ।

📝 ਸੋਧ ਲਈ ਭੇਜੋ