ਜੱਟ ਜੇ ਫਕੀਰ ਮਾੜਾ, ਰੰਘੜ ਅਮੀਰ ਮਾੜਾ
ਡੋਗਰਾ ਜੇ ਮੀਰ ਮਾੜਾ, ਰਾਜ ਭਾਗ ਚੱਟਜੇ ।
ਵੈਦ ਬੁਰਿਆਰ ਮਾੜਾ, ਤੋੜਨਾ 'ਕਰਾਰ ਮਾੜਾ
ਝੂਠੇ ਤੇ 'ਤਬਾਰ ਮਾੜਾ, ਚਾਹੇ ਸੌਹਾਂ ਚੱਕਜੇ।
ਚੋੰਦੀ ਹੋਵੇ ਛੱਤ ਮਾੜੀ, ਭਾਈ ਨਾਲ ਖੱਟ ਮਾੜੀ
ਤੀਵੀਂ ਕੌਲੀ ਚੱਟ ਮਾੜੀ, ਭਲੇ ਦੇ ਨਾ ਵੱਸਦੀ।
ਲੰਘ ਜਾਵੇ ਵੱਤ ਮਾੜੀ, ਧੁੰਨੀ ਥੱਲੇ ਸੱਟ ਮਾੜੀ,
ਖੋਟੀ ਹੋਵੇ ਮੱਤ ਮਾੜੀ, ਖੂਹਿਆਂ ਨੂੰ ਨੱਸਦੀ।
ਬੈਅ ਹੋਵੇ ਚੌਲ ਮਾੜਾ, ਸੱਥ ਵਿਚ ਬੌਲ ਮਾੜਾ,
ਗੁਰੂ ਨੂੰ ਮਖੌਲ ਮਾੜਾ, ਭੁੱਲ ਕੇ ਨਾ ਕਰੀਏ।
ਦੁੱਧ ਚ ਪਿਆਜ਼ ਮਾੜਾ, ਵਧਜੇ ਵਿਆਜ਼ ਮਾੜਾ
ਗਧੇ ਸਿਰ ਤਾਜ ਮਾੜਾ, ਭੁੱਲਕੇ ਨਾ ਧਰੀਏ।
ਭਾਬੜੋ ਨੂੰ ਮੱਛੀ ਦੇਣੀ, ਹਲਕੇ ਨੂੰ ਲੱਸੀ ਦੇਣੀ
ਝੋਟਿਆਂ ਨੂੰ ਖੱਸੀ ਦੇਣੀ, ਕੰਮ ਨੇ ਗਵਾਰ ਦੇ।
ਓਕੜੂ ਜੇ ਹੱਲ ਮਾੜਾ, ਖੱਤਰੀ ਨੂੰ ਝੱਲ ਮਾੜਾ
ਕਮਲਾ ਜੇ ਮੱਲ ਮਾੜਾ, ਤਿੰਨੇ ਨਾਸ ਮਾਰਦੇ।
ਸੂਰਮੇ ਨੂੰ ਸਹਿਮ ਮਾੜਾ, ਜੋਗੀ ਹੋਵੇ ਵਹਿਮ ਮਾੜਾ
ਹਾਉਮੈ ਆਜੇ ਟੈਮ ਮਾੜਾ, ਸਤਗੁਰਾ ਸੱਚ ਜੀ।
ਗੁੱਜਰ ਗਵਾਰ ਮਾੜਾ, ਕਿੰਗ ਹਥਿਆਰ ਮਾੜਾ
ਡੂੰਮ ਦਾ ਖੁਮਾਰ ਮਾੜਾ, ਤੋੜ ਦਿੰਦਾ ਲੱਤ ਜੀ।