ਪਤਾ ਨਹੀਂ
ਕਿਹੜੀ ਬਰਫ਼ ਦੀ ਸਿਲ ਸੀ
ਤੇਰੇ ਕੋਲ
ਸੜਦਾ ਬਲਦਾ ਤਪਦਾ ਆਇਆਂ
ਜਦੋਂ ਵੀ ਮੈਂ ਤੇਰੇ ਕੋਲ
ਤੂੰ ਹਿੱਕ ਨਾਲ ਲਾ ਕੇ
ਠੰਡਾ-ਠਾਰ ਕਰ ਦਿੱਤਾ
ਪਤਾ ਨਹੀਂ
ਕਿਹੜੀ ਮਮਤਾ ਦੀ ਹੁੱਫ ਸੀ
ਤੇਰੇ ਕੋਲ
ਠਰੂੰ-ਠਰੂੰ ਕਰਦਾ ਆਇਆਂ
ਜਦੋਂ ਵੀ ਮੈਂ
ਤੇਰੇ ਕੋਲ
ਤੂੰ ਹਿੱਕ ਨਾਲ ਲਾ ਕੇ
ਨਿੱਘ ਬਖਸ਼ ਦਿੱਤੀ
ਹੁਣ ਤੇਰੇ ਬਾਅਦ
ਤੇਰੀ ਯਾਦ ਵਿਚ
ਅੱਖਾਂ ਵਿੱਚੋਂ ਵਹਿੰਦੇ ਹੰਝੂ
ਮੈਨੂੰ ਸੜਦੇ ਬਲਦੇ ਨੂੰ
ਸੀਤਲਤਾ ਦੇਂਦੇ ਨੇ
ਤੇ ਠਰੂੰ ਠਰੂੰ ਕਰਦੇ ਨੂੰ
ਨਿੱਘ