ਮਾਘ ਮਹੀਨੇ ਜਾਲ਼ ਵਿਛਾਇਆ ਸੁਰਖ਼ ਲਹੂ ਦੀਆਂ ਦਾਬਾਂ ਦਾ
ਚੜ੍ਹਦੇ ਚੇਤਰ ਅੱਖ ਪਥਰਾ ਗਈ ਮੰਜ਼ਰ ਵੇਖ ਗੁਲਾਬਾਂ ਦਾ
ਰਾਤੀਂ ਗ਼ਫ਼ਲਤ ਵਿਚ ਮੁੱਠੇ ਗਏ ਦਿਨ ਚੜ੍ਹਿਆ ਤੇ ਚੋਰ ਹੋਏ
ਮੁਨਸਿਫ਼ ਸ਼ਾਹ ਰਗ ਤੇ ਹੱਥ ਧਰਿਆ ਪਿੱਛੇ ਲਸ਼ਕਰ ਖ਼ਵਾਬਾਂ ਦਾ
ਮੁੜੇ ਹਰਫ਼ ਸ਼ੋਕੇਸਾਂ ਵਿਚ ਕੋਈ ਭਲੀ ਰੂਹ ਆ ਪੜ੍ਹਦੀ ਏ
ਸੜਕਾਂ ਉਤੇ ਛਿੜਕ ਦਈਏ ਅੱਜ ਸਾਰਾ ਜ਼ਹਿਰ ਕਿਤਾਬਾਂ ਦਾ
ਸਵਾ ਨੇਜ਼ੇ ਹੋ ਸੂਰਜ ਮਿਲਿਆ ਰੱਤੇ ਲਬ ਕਫ਼ਨੀਜ਼ੇ ਗਏ
ਅੱਖ ਵੇੜ੍ਹੇ ਵਿਚ ਰਕਸ ਕਰੇ ਪਰ ਪਾਣੀ ਹਰੇ ਤਲਾਬਾਂ ਦਾ