ਉਸ ਦੇ ਘਰ ਨੂੰ ਰੋਟੀ ਮਿਲਦੀ

ਮਰੇ ਹੋਏ ਡੰਗਰਾਂ ਕਾਰਨ

ਉਹ ਹਰ ਰੋਜ਼ ਉਥੇ

ਧੂਫ਼ ਬਾਲ ਆਉਂਦਾ

ਸੁੱਖ ਮੰਗਦਾ

ਉਸ ਥਾਂ ਦੀ

ਤੇ ਡੰਗਰਾਂ ਦੇ ਭਾਰ ਮੁਕਤ ਹੋਣ ਲਈ। 

ਕਿਸੇ ਦਾ ਡੰਗਰ ਮਰੇ ਤੋਂ

ਉਸ ਨੂੰ ਮਜਬੂਰੀ-ਵੱਸ

ਉਦਾਸ ਹੋਣਾ ਪੈਂਦਾ।

📝 ਸੋਧ ਲਈ ਭੇਜੋ