ਮੱਥੇ ਚ ਜੋਤ ਜਗਦੀ
ਮੋਢੇ ਤਕੜੇ ਰਹਿਣ
ਹੱਥਾਂ ਦੀ ਪਕੜ ਮਜਬੂਤ ਰਹੇ
ਅਰਥੀਆਂ ਚੁੱਕਣ ਲਈ
ਅਰਥੀਆਂ ਸਾਂਭਣ ਲਈ
ਤੇ ਅਰਥੀਆਂ ਅਰਥਾਉਣ ਲਈ
ਬੰਦਾ ਬੰਦੇ ਦਾ ਦਾਰੂ ਹੁੰਦਾ
ਬੰਦਾ ਬੰਦੇ ਦਾ ਦੁੱਖ ਵੰਡਾਉਂਦਾ
ਘਰੋਂ ਤੁਰ ਘਰ ਤੱਕ ਆਉਂਦਾ
ਬੰਦਾ ਬੰਦੇ ਦਾ ਸੁਖ ਵਧਾਉਂਦਾ।
ਮਨੁੱਖ ਜਿਉਂਦਿਆਂ ਨੂੰ ਮੱਥਾ ਟੇਕਦਾ
ਬੰਦਾ ਜਿਉਂਦਿਆਂ ਨੂੰ ਮੋਢੇ ਚੁੱਕਦਾ
ਮਨੁੱਖ ਮਨੁੱਖ ਨੂੰ ਮੋਢਾ ਦਿੰਦਾ।
ਮਨੁੱਖ ਅਰਥੀਆਂ ਨੂੰ ਘਰ ਅਰਥਾਅ ਪਰਤੇ
ਮਨੁੱਖ ਅਰਥੀਆਂ ਨੂੰ ਅਰਥਾਅ ਪਰਤੇ ਘਰ