ਮੁੰਡਿਓ !
ਮੇਰੇ ਪਿੰਡ ਦਿਓ ਮੁੰਡਿਓ !!
ਨਦੀ ਦੇ ਕੋਲ ਨਾ ਜਾਣਾ
ਤੁਸਾਂ ਦੀ ਜਾਨ ਜਾ ਸਕਦੀ
ਨਦੀ ਦਾ ਕੁਝ ਨਹੀਂ ਜਾਣਾ
ਮੇਰੇ ਪਿੰਡ ਦਿਓ ਮੁੰਡਿਓ !
ਨਦੀ ਦੇ ਕਦੇ ਪਾਣੀ ਤੋਂ
ਉੱਕਾ ਹੀ ਨਾ ਘਬਰਾਣਾ
ਨਦੀ ਦੇ ਸ਼ੁਕਦੇ ਪਾਣੀ ਨੇ
ਆਖ਼ਿਰ ਨੂੰ ਹੈ ਲਹਿ ਜਾਣਾ
ਮੇਰੇ ਪਿੰਡ ਦਿਓ ਮੁੰਡਿਓ ਤ
ੁਹਾਨੂੰ ਅੱਥਰੀ ਜਵਾਨੀ ਦੀ ਸੌਂਹ
ਨਦੀ ਦੇ ਕੋਲ ਨਾ ਜਾਣਾ
ਮੁਆਫ ਕਰਨਾ ।
ਤੁਹਾਡੇ ਬੁਲੰਦ ਹੌਂਸਲਿਆਂ ਨੂੰ
ਕੌਣ ਨਹੀਂ ਜਾਣਦਾ
ਇਹ ਤੁਹਾਡੇ ਇਮਤਿਹਾਨ ਦੀ ਘੜੀ ਨਹੀਂ
ਤੁਹਾਡਾ ਖੂਨ ਕਿਉਂ ਖ਼ੌਲ ਰਿਹੈ
ਸ਼ਾਂਤ ਕਿਉਂ ਨਹੀਂ ਹੋ ਜਾਂਦੇ
ਟੀਸੀਆਂ ਤੇ ਬੈਠਣ ਵਾਲੇ ਓਕਾਬ
ਨਿਆਈਆਂ ਤੋਂ ਬੇਪ੍ਰਵਾਹ ਹੁੰਦੇ ਨੇ