ਬੜਾ ਬੋਝ ਸੀ ਉਹਦੇ ਸਿਰ 'ਤੇ

ਉਹ ਭਾਰ ਮੁਕਤ ਹੋਣਾ ਚਾਹੁੰਦਾ ਸੀ

ਇੱਕ ਹੱਲ ਲੱਭਿਆ ਉਸ ਨੇ

ਸ਼ਰਬਤ ਦੀਆਂ ਘੁੱਟਾਂ ਸਮਝ

ਗੱਟ ਗੱਟ ਕਰਕੇ ਪੀ ਗਿਆ ਉਹ

ਫ਼ਸਲ ਦੇ ਕੌੜੇ ਪਾਣੀ ਨੂੰ

ਇੰਝ ਉਹ ਹੋ ਗਿਆ

ਬੋਝ ਮੁਕਤ

ਪਰਿਵਾਰ ਮੁਕਤ

ਸੰਸਾਰ ਮੁਕਤ !!!

📝 ਸੋਧ ਲਈ ਭੇਜੋ