ਮੁਰਦਾ ਅਤੀਤ

ਠੇਡੇ ਖਾ ਨਾ ਡਿਗੋ ਮੂਰਖੋ ਖੱਡ ਖਾਈ ਦੇ ਅੰਦਰ

ਮੁੱਕ ਚੁਕੀਆਂ ਚੀਜ਼ਾਂ ਦੀਆਂ ਯਾਦਾਂ ਗੁੱਝੀ ਜਿਹੀ ਸੱਟ ਮਾਰਨ

ਨਾ ਵਿਅਰਥ ਪਛਤਾਵਿਆਂ ਸੰਦੀ ਪੀੜਾ ਝਲਦੇ ਰਹੀਓ,

ਕਿਉਂ ਜੋ ਇਸ ਅਤੀਤ ਨਹੀਂ ਮੁੜਨਾ, (ਨਿਤ ਕਲੇਸ਼ ਨਾ ਸਹੀਓ)

ਦਿਲ ਅਪਣੇ ਸੰਗ ਪਕੜੀ ਰਖੋ ਉਹ ਵਿਚਾਰ ਸੁਹਾਣਾ,

ਜਿਸ ਦੇ ਉਤੇ ਪਹਰਾ ਦੇ ਕੇ 'ਅੱਜ' ਹੈ ਸਿਰੇ ਚੜ੍ਹਾਇਆ

ਨਵ-ਜੀਵਨ ਦਾ ਇਹ ਬਪਤਿਸਮਾ, ਖਾ, ਪੀ, ਜੀ, ਖ਼ੁਸ਼ ਜੀਵਨ,

ਇਹ ਅਤੀਤ, ਇਦ੍ਹੀਆਂ ਬੁਰਿਆਈਆਂ, ਸਦਾ ਲਈ ਮੁੱਕ ਥੀਵਨ

📝 ਸੋਧ ਲਈ ਭੇਜੋ