ਨਾਜ਼ ਨਖ਼ਰਾ ਸ਼ਬਾਬ ਆਇਆ ਹੈ

ਨਾਜ਼ ਨਖ਼ਰਾ ਸ਼ਬਾਬ ਆਇਆ ਹੈ

ਐਨ ਖਿੜਿਆ ਗੁਲਾਬ ਆਇਆ ਹੈ

ਨੈਣ ਸਭ ਦੇ ਸਵਾਲ ਕਰਦੇ ਨੇ

ਕੌਣ ਇਹ ਲਾਜਵਾਬ ਆਇਆ ਹੈ

ਮੁੱਖ ਨੂਰੀ ਤੇ ਠਾਠ ਵੀ ਪੂਰੀ

ਜਾਪੇ ਕੋਈ ਨਵਾਬ ਆਇਆ ਹੈ

ਹਰ ਨਦੀ ਉਸ ’ਚ ਲੋਚਦੀ ਡੁੱਬਣਾ

ਉਹ ਤਾਂ ਬਲਦਾ ਚਨਾਬ ਆਇਆ ਹੈ

ਮੈਂ ਕਿਵੇਂ ਨਾ ਮਰਾਂ ਜਨਾਬ ਉੱਤੇ

ਪਿਆਰ ਹੀ ਬੇਹਿਸਾਬ ਆਇਆ ਹੈ

ਗਿਆ ਉਹ, ਯਕੀਨ ਆਵੇ ਨਾ

ਸੋਚਦਾ ਹਾਂ ਕਿ ਖ਼ਾਬ ਆਇਆ ਹੈ

📝 ਸੋਧ ਲਈ ਭੇਜੋ