ਨਫ਼ਰਤ ਦੀ ਅੱਗ

ਅੱਗ ਤਾਂ ਹਮੇਸ਼ਾਂ ਸਾੜਦੀ ਹੈ

ਭਾਵੇਂ ਨਫ਼ਰਤ ਦੀ ਹੋਵੇ ਜਾਂ ਲੱਕੜਾਂ ਦੀ

ਨਫ਼ਰਤ ਦੀ ਅੱਗ ਲਈ

ਤੁਹਾਡਾ ਬਦਨ ਹੀ ਭੱਠੀ ਹੈ

ਇਸ ਵਿੱਚੋਂ ਨਿਕਲਦਾ ਧੂੰਆਂ

ਤੁਹਾਡੀ ਆਤਮਾ ਦੇ ਫੁੱਲ ਨੂੰ ਸਾੜ ਸਕਦਾ ਹੈ

ਬਚੋ! ਬਚੋ! ਬੱਚੋ !

ਜਨਾਬ ਇਸ ਅੱਗ ਤੋਂ ਬਚੋ !

ਨਫ਼ਰਤ ਦੀ ਅੱਗ ਦੇ ਵਣਜ ਵਿੱਚ

ਖ਼ੁਦ ਕੋਲਾ ਹੋ ਜਾਉਗੇ

ਕੀ ਖੱਟੋਗੇ ?

ਬਾਗ ਵਿੱਚੋਂ ਨਿੱਖੜ ਕੇ

ਸਵਾਹ ਬਣ ਜਾਉਗੇ

ਸਿਰਫ਼ ਬਦਨਾਮ ਮੱਥਿਆਂ ਜੋਗੇ ਰਹਿ ਜਾਉਗੇ 

ਤੁਹਾਡੀ ਸ਼ਕਤੀ ਲਗਰ ਬਣਨ ਵਿੱਚ ਹੈ 

ਸੜ ਕੇ ਕੋਲਾ ਬਣਨ ਵਿੱਚ ਨਹੀਂ

ਰੰਗਾਂ ਤੇ ਫੁੱਲਾਂ ਸੰਗ ਖੇਡਦੇ-ਖੇਡਦੇ

ਇਸ ਅੱਗ ਦਾ ਵਣਜ ਕਿਉਂ ਕਰਦੇ ਹੋ! 

ਨਫ਼ਰਤ ਦੀ ਅੱਗ ਸਾਡਾ ਵਿਰਸਾ ਨਹੀਂ ਹੈ

📝 ਸੋਧ ਲਈ ਭੇਜੋ