ਮੇਰੇ ਦੋਸਤ !
ਤੂੰ ਕਿਸੇ ਦੀ ਹਾਏ 'ਤੇ
ਕਿਸੇ ਦੀ ਕੁਰਲਾਟ 'ਤੇ
ਝੱਟ ਤਰਸ ਖਾ ਜਾਵੇਂ
ਰੁਪੱਈਆ ਭਾਨ ਜਾਂ ਕੁਝ ਹੋਰ ਤੂੰ ਖ਼ੈਰਾਤ ਪਾ ਜਾਵੇਂ
ਪਰ ! ਤੇਰਾ ਦਾਨ ਤੇਰੀ ਖ਼ੈਰਾਤ ਨਹੀਂ ਕਬੂਲ...?
ਤੇਰਾ ਉਹ ਮੋਮ ਬਣ ਕੇ ਪੰਘਰਨਾ ਬਿਲਕੁਲ ਫਜ਼ੂਲ...?
ਕਿਉਂ...?
ਕਿਉਕਿ ਤੂੰ ਨਫਰਤ ਦੇ ਮਾਰੇ
ਘਿਰਣਾ ਕੁਰੈਤ ਦੇ ਮਾਰੇ
ਆਪਾ, ਕੋੜ੍ਹੇ ਤੋਂ ਪਰਾਂ-ਪਰਾਂ ਰਖਿਆ ?
ਹੱਥ ਦਾਨ ਵੇਲੇ ਉਤ੍ਹਾਂ-ਉਤ੍ਹਾਂ ਰਖਿਆ ?
ਨਹੀਂ...ਤੂੰ ਦਾਨ ਵੇਲੇ ਨਕਲੀ ਕੋਹੜਾ ਨਾ ਤੱਕਿਆ !