ਪੌਣ ਪੈੜਾਂ ਤੇ ਡੰਡੀਆਂ ‘ਚੋਂ 

ਦੋਵੇਂ ਦਿਸਦੇ

ਗੁਰੂ ਨਾਨਕ ਤੇ ਮਰਦਾਨਾ। 

ਗਾ ਰਹੇ ਸੱਚ ਨਗਰ ਨਗਰ

ਹੋ ਰਹੇ ਸੱਚ ਸਫ਼ਰ ਸਫ਼ਰ

ਮਰਦਾਨਾ ਜਦੋਂ

ਮਰਦਾਨਾ ਨਾ ਰਹਿੰਦਾ

ਸਾਰੀ ਰਬਾਬ ਹੋ ਜਾਂਦਾ

ਕੁਝ ਨਾਨਕ ਵੀ ਹੋ ਜਾਂਦਾ

ਉਦੋਂ ਸੰਗਤ ਸੰਗੀਤ ਹੋ ਜਾਂਦੀ

ਰੋਮ ਰੋਮ ਰਮਦਾ ਰਾਗ ਰਾਗ

ਜਿਸਮ ਜਪਦੇ ਜਾਪਦੇ

ਹੋਣੇ ਹੋਣੇ ਆਨੰਦ -ਆਕਾਰ

ਕਣ ਕਣ ਚੋਂ ਸੁਣਾਂ 

ਰਸਿਆ-ਰਸਿਆ  ਅਨਹਦ- ਨਾਦ

੧ਓ      ੧ਓ      ੧ਓ

ਸੱਚ ਸੱਚ ਦੋਵੇਂ 

ਦੋਵੇਂ ਦੋਵੇਂ ਨਾਨਕਤਾ।

📝 ਸੋਧ ਲਈ ਭੇਜੋ