ਅੱਜ ਅਹਿਸਾਸ ਹੋਇਆ
ਕਿ ਜਿਸ ਸੁਪਨੇਂ ਚ ਮੈਂ ਗੁਆਚਿਆਂ
ਅੱਜ ਨਹੀਂ ਤਾਂ ਕੱਲ੍ਹ
ਕੱਲ੍ਹ ਨਹੀਂ ਤਾਂ ਫੇਰ
ਆਖ਼ਰ ਟੁੱਟਣਾ !
ਇਹਦੀਆਂ ਤਿੱਖੀਆਂ ਕੰਕਰਾਂ
ਢੋਲ ਦੇ ਡੱਗੇ ਤੇ ਨੱਚਦੇ ਗੱਭਰੂ ਵਾਂਗ
ਮੇਰੇ ਦਿੱਲ ਦੀ ਧੜਕਣ
ਤੇ ਸੁਆਸਾਂ ਦੀ ਸਰਗਮ ਤੇ ਨੱਚਦੀਆਂ
ਮੇਰੀਆਂ ਸੋਚਾਂ ਦੇ ਕਾਫ਼ਲੇ ਦੇ ਨੰਗੇ ਪੈਰੀਂ
ਬੇਕਿਰਕ ਹੋ ਖੁੱਭਣੀਆਂ
ਧੜਕਣ ਤੇ ਸਰਗਮ ਤਾਂ
ਚੱਲਦੀਆਂ ਰਹਿਣਗੀਆਂ ਫਿਰ ਵੀ
ਸ਼ਾਇਦ ਨਟਣੀਆਂ ਤੋਂ ਨੱਚ ਨਾ ਹੋਵੇ
ਜੇ ਨੱਚੀਆਂ ਵੀ ਤਾਂ
ਪੈਰਾਂ ਦੀ ਤਾਲ ਨਹੀਂ ਮਿਲਣੀਂ !
ਮੰਚ ਤੇ ਖਿੰਡੇ
ਅਤੇ ਪੈਰਾਂ ਦੀਆਂ ਤਲੀਆਂ ਤੇ ਰੱਤੇ ਰੰਗ ਨੂੰ ਦੇਖ
ਦਰਸ਼ਕਾਂ ਦੀਆਂ ਤਾੜੀਆਂ ਨਾਲ ਗੂੰਜ ਉੱਠੇਗਾ ਸ਼ਹਿਰ
ਕੁੱਝ ਤਾੜੀਆਂ ਤਾਂ ਸਿੱਦਕ ਤੇ ਵੱਜਣਗੀਆਂ
ਤੇ ਬਾਕੀ ਡਰਾਮੇ ਤੇ ।