ਕਾਲੀਆਂ ਬੋਲੀਆਂ ਚੁੱਪ ਨੇ ਰਾਤਾਂ, 

ਦੁੱਖਾਂ ਦੇ ਘੁੱਪ ਹਨੇਰ

ਹਉਮੈਂ ਦੀ ਤਪਸ਼ ਨੇ ਲਾ ਦਿੱਤੇ ਨੇ

ਲਾਸ਼ਾਂ ਦੇ ਵੇਖੋ ਢੇਰ

ਗਿਰਝਾਂ ਨੇ ਬੋਟ ਚੁੱਕੇ,

ਕਲੇਜਾ ਪਾਟਿਆ ਨਾ ਕਿਸੇ ਦਾ ਫੇਰ

ਕੰਤਾਂ ਵਾਲੀਆਂ ਸੱਥਰ ਵਿਛਾਏ 

ਪੁੱਤ ਮਾਵਾਂ ਨੂੰ ਨਹੀਂ ਮਿਲਣੇ ਫ਼ੇਰ

ਜਜ਼ਬੇ ਸ਼ਰ੍ਹੇਆਮ ਨੇ ਕਤਲ ਹੁੰਦੇ 

ਪੀੜਾਂ ਲਿਆ ਮਨੁੱਖ ਨੂੰ ਘੇਰ

ਰੁੱਖਾਂ ਨੂੰ ਸਿਉਂਕ ਲੱਗ ਗਈ

ਬਹਾਰਾਂ ਦੀ ਕਲਪਨਾ ਕਰੋ ਨਾ ਹੁਣ ਫੇਰ

ਗ਼ਰਜ਼ਾਂ ਦੀ ਪੰਡ ਖੁੱਲ੍ਹ ਗਈ

ਹੱਡਾ ਰੋੜੀਆਂ ਦੇ ਲੱਗ ਗਏ ਢੇਰ

ਸੱਦੋ ਨੀ ਫ਼ਕੀਰ ਕਿਸੇ ਨੂੰ

ਦੇਵੇ ਮੰਤਰ ਕੋਈ ਇਹੋ ਜਿਹਾ ਕੋਈ ਫੇਰ

ਚਿਰਾਂ ਤੋਂ ਨੇ ਓਦਰੇ ਹਾਸੇ

ਲਿਆਉ ਬਹਾਰਾਂ ਮੋੜ ਕੇ ਕੋਈ ਫੇਰ

📝 ਸੋਧ ਲਈ ਭੇਜੋ