ਜ਼ਿੰਦਗੀ ਦੇ ਮਾਰੂਥਲ ਅੰਦਰ

ਨਾ ਕੋਈ ਕੰਡਿਆਲੀ ਬੂਟੀ

ਜਿਸਦੀ ਛਾਵੇਂ

ਕੁਝ ਪਲ ਬਹਿ ਕੇ

ਯਾਦ ਕਰ ਲਵਾਂ

ਕੁਝ ਉਹ ਘੜੀਆਂ

ਜਦੋਂ ਮਿਲੇ ਸੀ ਆਪਾਂ ਦੋਵੇਂ

ਫਿਰ ਵਿਛੜੇ ਸਾਂ।

ਪੌਣਾ ਦੇ ਵਿੱਚ ਹਸਤੀ ਉਡ ਗਈ

ਪਾਣੀ ਦੇ ਵਿੱਚ ਕਾਇਆ ਖੁਰ ਗਈ

ਅਗਨ ਭੇਟ ਰਿਸ਼ਤੇ ਤੇ ਨਾਤੇ

ਜ਼ਿੰਦਗੀ ਫਿਰ ਵੀ ਵੇਖ

ਜ਼ਰਾ ਉਪਰਾਮ ਨਹੀਂ ਹੈ

ਫਿਰ ਕੀ ਹੋਇਆ

ਜੇਕਰ ਤੇਰੇ ਹੋਠਾਂ ਉੱਤੇ

ਹੁਣ ਵੀ ਮੇਰਾ ਨਾਮ ਨਹੀਂ ਹੈ

ਜਦ ਵੀ ਜਾਗੇ

ਤਦੇ ਸਵੇਰਾ

ਰਿਸ਼ਤਾ ਤਾਂ ਕਦੇ ਮਰਦਾ ਨਹੀਂ ਹੈ

ਭਾਵੇਂ ਤੇਰਾ ਦੂਰ ਬਸੇਰਾ ।

📝 ਸੋਧ ਲਈ ਭੇਜੋ