ਉਹਦੀ ਅੱਖ ਸਵਾਲ

ਉਹਦੀ ਅੱਖ ਸਵਾਲ ਚਾ ਕੀਤਾ।

ਦਿਲ ਕਮਲੇ ਬੇਹਾਲ ਚਾ ਕੀਤਾ।

ਮੈਂ ਸੁਫ਼ਨੇ ਵਿਚ ਤੈਨੂੰ ਮੰਗਿਆ,

ਵਿਛੜਨ ਵੀ ਤੂੰ ਨਾਲ਼ ਚਾ ਕੀਤਾ।

ਗੂੰਗੇ ਪੱਥਰ ਫ਼ਰ ਫ਼ਰ ਬੋਲੇ,

ਅੱਖ ਨੇ ਇੰਝ ਕਮਾਲ ਚਾ ਕੀਤਾ।

ਜੌਹਰੀ ਸੱਚਾ ਪਾਰਸ ਮਿਲਿਆ,

ਜਿਸ ਪੱਥਰ ਨੂੰ ਲਾਲ਼ ਚਾ ਕੀਤਾ।

ਝੱਲੇ ਦਿਲ ਦੀ ਜਦ ਵੀ ਚਲੀ,

ਪੈਦਾ ਏਸ ਭੁਚਾਲ ਚਾ ਕੀਤਾ।

ਖ਼ੁਸ਼ੀਆਂ ਦੇ ਇੱਕ ਪਲ ਨੇ ਸੁਗ਼ਰਾ,

ਵਿਦਿਆ ਗ਼ਮ ਦਾ ਸਾਲ ਚਾ ਕੀਤਾ।

📝 ਸੋਧ ਲਈ ਭੇਜੋ