ਪੈਰਾਂ ਦੇ ਹੇਠ ਧਰਤੀ ਸਿਰ ਆਸਮਾਨ ਲੈ ਕੇ

ਪੈਰਾਂ ਦੇ ਹੇਠ ਧਰਤੀ ਸਿਰ ਆਸਮਾਨ ਲੈ ਕੇ। 

ਉਠਿਆ ਹਾਂ ਨਾਲ ਅਪਣੇ ਸਾਰਾ ਜਹਾਨ ਲੈ ਕੇ।

ਲਾਜ਼ਿਮ ਨਹੀਂ ਮੈਂ ਲੋਕੋ ਅਪਣੀ ਜ਼ੁਬਾਨ ਖੋਲ੍ਹਾਂ, 

ਬੋਲਣਗੇ ਸ਼ੇਅਰ ਮੇਰੇ ਸੌ ਸੌ ਜ਼ੁਬਾਨ ਲੈ ਕੇ।

ਸ਼ੱਮਾਂ ਜਲੀ ਤਾਂ ਜਲਣਾ ਪਰਵਾਨਿਆਂ ਯਕੀਕਨ, 

ਕਦ ਮੌਤ ਦੇ ਖਿਲਾੜੀ ਭਜਦੇ ਨੇ ਜਾਨ ਲੈ ਕੇ।

ਅੱਖਾਂ 'ਚ ਦੇਖ ਵਹਿਸ਼ਤ ਮੇਰੇ ਨਾ ਮੁਸਕਰਾ ਤੂੰ, 

ਪਲਕਾਂ ’ਤੇ ਵੇਖ ਹੰਝੂ ਆਏ ਤੁਫ਼ਾਨ ਲੈ ਕੇ।

ਈਮਾਨ ਦੇ ਮੁਹਾਫ਼ਿਜ਼ ਈਮਾਨਦਾਰ ਨੇ ਜੋ, 

ਕਸਮਾਂ ਨਾ ਖਾਣ ਹਥ ਵਿਚ ਗੀਤਾ ਕੁਰਾਨ ਲੈ ਕੇ।

ਹਰ ਇਕ ਲਹੂ ਦਾ ਕਤਰਾ ਪੈਦਾ ਕਰੂ ਬਗ਼ਾਵਤ, 

ਖ਼ੁਸ਼ ਹੋ ਰਿਹਾ ਹੈ ਮੇਰੀ ‘ਆਜ਼ਾਦ’ ਜਾਨ ਲੈ ਕੇ।

📝 ਸੋਧ ਲਈ ਭੇਜੋ