ਪੰਜਾਬ ਪੰਜ ਦਰਿਆਵਾਂ ਦੀ ਧਰਤੀ ਖਿੜੀਆਂ ਬਹਾਰਾਂ ਦੀ ਧਰਤੀ
ਇਹ ਗੁਰੂਆਂ ਦੀ ਧਰਤੀ ਹੈ ਰਿਸ਼ੀਆਂ ਅਵਤਾਰਾਂ ਦੀ ਧਰਤੀ
ਇਹ ਨਲੂਏ ਤੇ ਭਗਤ ਸਿੰਘ ਜੇ ਅਣਖੀ ਸਰਦਾਰਾਂ ਦੀ ਧਰਤੀ
ਇਹ ਹੱਕ ਦੀ ਖਾਤਰ ਲੜਨ ਵਾਲੇ ਯੋਧੇ ਜੂਝਾਰਾਂ ਦੀ ਧਰਤੀ
ਇਹ ਛੈਲ ਛਬੀਲੇ ਗੱਭਰੂਆਂ ਬਾਂਕੀਆਂ ਨਾਰਾਂ ਦੀ ਧਰਤੀ
ਇਹ ਕਿਰਤੀ ਕਿਸਾਨਾਂ ਦੀ ਤੇ ਚੰਗੇ ਵਪਾਰਾਂ ਦੀ ਧਰਤੀ
ਇਹ ਛਿੰਝਾਂ, ਘੋਲ਼,ਕੱਬਡੀਆਂ ਮੇਲੇ ਤਿਉਹਾਰਾਂ ਦੀ ਧਰਤੀ
ਇਹ ਊਂਚੀ ਹੇਕਾਂ ਲਾਉਣ ਵਾਲੇ ਸੁਰੀਲੇ ਫੁਨਕਾਰਾਂ ਦੀ ਧਰਤੀ
ਇਹ ਰਾਗੀਆਂ ਅਤੇ ਕਵੀਸ਼ਰਾਂ ਢਾਡੀ ਵਾਰਾਂ ਦੀ ਧਰਤੀ
ਐਮ.ਏ ਇਸ ਧਰਤੀ ਦੀ ਸ਼ਾਨ ਨਿਰਾਲੀ ਹੈ
ਇਹ ਪਿਆਰ, ਮੁਹੱਬਤ ਨਾਲ ਭਰੇ ਭੰਡਾਰਾਂ ਦੀ ਧਰਤੀ।।