ਪਰਛਾਵੇਂ ਦੀ ਜੂਨ

ਪਰਛਾਵੇਂ ਪਰਛਾਵੇਂ ਏਥੇ 

ਕਿਸਦੀ ਉਂਗਲ ਫੜ ਕੇ 

ਭਵਸਾਗਰ ਨੂੰ ਤਰੀਏ

ਨਾ ਹੀ ਜੀਵੀਏ

ਨਾ ਹੀ ਮਰੀਏ

ਰੁੱਖਾਂ ਨੂੰ ਸੰਤਾਪ ਜਿਹਾ ਹੈ

ਹਰ ਦਿਨ ਚੜ੍ਹਦਾ ਪਾਪ ਜਿਹਾ ਹੈ

ਜੀਵਨ ਕਿਸੇ ਸਰਾਪ ਜਿਹਾ ਹੈ

ਕੌਣ ਬਨੇਰੇ ਦੀਵਾ ਧਰੀਏ

ਨਾ ਹੀ ਜੀਵੀਏ

ਨਾ ਹੀ ਮਰੀਏ

ਹਰ ਰਸਤੇ ਵਿੱਚ 'ਨੇਰ੍ਹ ਪਸਰਿਆ

ਹਰ ਰਸਤੇ ਵਿਚ ਕਹਿਰ ਪਸਰਿਆ

ਥਾਂ-ਥਾਂ ਧਰਤੀ ਮਕਤਲ ਹੋਈ

ਕਿਹੜੀ ਥਾਂ ਤੇ ਪੈਰ ਨੂੰ ਧਰੀਏ

ਨਾ ਹੀ ਜੀਵੀਏ

ਨਾ ਹੀ ਮਰੀਏ

ਸੋਨੇ ਵਰਗੀ ਕੁੰਦਨ ਦੇਹੀ

ਨਫ਼ਰਤ ਦੀ ਭੱਠੀ ਵਿੱਚ ਸੁੱਟ

ਸਾਡੀ ਪੂੰਜੀ ਸਾਡੇ ਸਾਹਮਣੇ

ਵੇਖੋ ਯਾਰੋ ਗੈਰਾਂ ਲੁੱਟੀ

ਸ਼ਰਮਿੰਦੇ ਹਾਂ

ਦੱਸ ਕੀ ਕਰੀਏ

ਕਿੱਥੇ ਜਾਈਏ 

ਕਿੱਥੇ ਮਰੀਏ ?

📝 ਸੋਧ ਲਈ ਭੇਜੋ