ਗੁਲਾਬ ਦੀ ਪੱਤੀ ਵਰਗੇ 

ਸੁਰਖ ਬੁੱਲਾਂ ਵਾਲੀਏ ਕੁੜੀਏ

ਗੁਲਾਬ ਕਿਸੇ ਲਿਪਸਟਿਕ ਦਾ ਮੁਥਾਜ਼ ਨਹੀਂ 

ਸੂਰਜ ਨੂੰ ਕਿਸੇ ਮਾਨਤਾ ਦੀ ਲੋੜ ਨਹੀਂ 

ਤਾਰੇ ਵੀ ਸਿਰਨਾਵਾਂ ਕਿਸੇ ਨੂੰ ਨਹੀਂ ਦੱਸਦੇ 

ਪੰਛੀ ਵੀ ਠਿਕਾਣਾ ਕਿਸੇ ਨੂੰ ਨਹੀਂ ਦੱਸਦੇ 

ਚੰਨ ਦੇ ਨਾਲ ਚਕੋਰ ਦੀ ਦੋਸਤੀ ਪੱਕੀ 

ਪੀਆ ਦੇ ਗੁਣ ਗਾ-ਗਾ

ਕੋਇਲ ਅਜੇ ਨਾ ਥੱਕੀ

ਬਿਰਖ਼ ਵੀ ਝੂਮਦੇ ਤੇ ਗਾਉਂਦੇ ਰਹੇ 

ਵਗਦੀਆਂ ਹਵਾਵਾਂ ਦੇ

ਸਾਜ਼ਾਂ ਦੇ ਨਾਲ

ਮੁੱਦਤ ਤੋਂ ਬੈਠੀ

ਖਾਮੋਸ਼ ਸਿਰਜਣਾ ਇਨਸਾਨ ਦੀ

ਕਿੰਨੀ ਦੇਰ ਜ਼ਿੰਦਗੀ

ਤੁਰੇਗੀ ਸਹਾਰਿਆਂ ਦੇ ਨਾਲ

📝 ਸੋਧ ਲਈ ਭੇਜੋ