ਪੋਹ ਦਾ ਮਹੀਨਾ ਸੀ ਸਰਦੀ ਸੀ ਕਹਿਰ ਦੀ
ਯਾਦ ਕਰੋ ਘੜੀ ਉਹ ਅੰਨਦਪੁਰ ਸ਼ਹਿਰ ਦੀ
ਜਦੋਂ ਕਿਲਾ ਛੱਡ ਤੁਰੇ ਗੁਰੂ ਕਲਗੀਧਾਰ ਸੀ
ਸੰਗ ਮਾਤਾ ਗੁਜਰੀ ਤੇ ਸਾਹਿਬਜ਼ਾਦੇ ਚਾਰ ਸੀ
ਨਾਲ ਮਹਿਲ ਗੁਰੂ ਜੀ ਦੇ ਸਿੰਘ ਸਰਦਾਰ ਸੀ
ਇੱਕਠਾ ਹੀ ਤੁਰਿਆ ਉਥੋਂ ਸਾਰਾ ਪਰਿਵਾਰ ਸੀ
ਰਾਤ ਸੀ ਹਨੇਰੀ ਵਰਤੀ ਸਾਂਤੀ ਚੁਫੇਰੇ ਸੀ।
ਬੇਖੋਫ ਤੁਰੇ ਜਾਂਦੇ ਸਤਿਗੁਰੂ ਮੇਰੇ ਸੀ।
ਵੈਰੀਆਂ ਨੂੰ ਭਿਣਕ ਲੱਗੀ ਹੱਲਾ ਉਨ੍ਹਾਂ ਬੋਲਤਾ ।
ਖਾਧੀ ਹੋਈ ਕਸਮਾਂ ਨੂੰ ਮਿੱਟੀ ਵਿੱਚ ਰੋਲਤਾ ।
ਅੱਗੋਂ ਸਰਸਾ ਨਦੀ ਵਿੱਚ ਚੜ ਪਿਆ ਪਾਣੀ ਸੀ
ਪਿਛੋਂ ਟੁੱਟ ਪਈ ਮੁਗਲ ਫੌਜਾਂ ਦੀ ਢਾਣੀ ਸੀ।
ਅੰਮ੍ਰਿਤ ਵੇਲੇ ਹੋਇਆ ਹੁਕਮ ਦਾਤਾਰ ਦਾ ।
ਕੀਰਤਨ ਸੁਰੂ ਕਰੋ ਸਿੰਘੋਂ ਆਸਾ ਦੀ ਵਾਰ ਦਾ ।
ਅਨੋਖਾ ਸੀ ਸਮਾਂ ਉਥੇ ਵੱਖਰਾ ਹੀ ਰੰਗ ਸੀ ।
ਇੱਕ ਪਾਸੇ ਕੀਰਤਨ ਹੁੰਦਾ ਦੂਜੇ ਪਾਸੇ ਜੰਗ ਸੀ ।
ਸਰਸਾ ਦੇ ਕੰਡੇ ਆਣ ਪੈ ਗਿਆ ਵਿਛੋੜਾ ਸੀ
ਵਿਛੜ ਗਏ ਲਾਲ ਐਮ,ਏ ਹੋਕੇ ਜੋੜਾ-ਜੋੜਾ ਸੀ।