ਪੂਜੇ ਜਾਂਦੇ ਨੇ ਸਦਾ

ਪੂਜੇ ਜਾਂਦੇ ਨੇ ਸਦਾ ਜਹਾਨ ਉੱਤੇ

ਦੇਸ ਧਰਮ ਲਈ ਜਿਹੜੇ ਕੁਰਬਾਨ ਹੁੰਦੇ।

ਬਾਤਾਂ ਉਨ੍ਹਾਂ ਦੀਂ ਸੱਥਾਂ ਵਿੱਚ ਪਾਉਣ ਲੋਕੀਂ

ਕੀਤੇ ਕੰਮ ਨੇ ਜਿਨ੍ਹਾਂ ਮਹਾਨ ਹੁੰਦੇ।

ਲੇਖੇ ਧਰਮ ਦੇ ਜਿੰਦਗੀ ਲਾਉਣ ਜਿਹੜੇ

ਵਿਰਲੇ ਜੱਗ ਤੇ ਐਸੇ ਇਨਸਾਨ ਹੁੰਦੇ।

ਉਹ ਨੇ ਪੰਨਾ ਇਤਿਹਾਸ ਦਾ ਬਣ ਜਾਂਦੇ

ਐਮ ,ਏ ਮਿਟਦੇ ਨਾ ਕਦੇ ਨਿਸ਼ਾਨ ਹੁੰਦੇ

📝 ਸੋਧ ਲਈ ਭੇਜੋ