ਪੰਜਾਬ ਤੈਨੂੰ ਕੀ ਹੋ ਗਿਐ

ਪੰਜਾਬ ਤੈਨੂੰ ਕੀ ਹੋ ਗਿਐ 

ਤੈਨੂੰ ਵੇਖ ਮੇਰਾ ਦਿਲ ਰੋ ਪਿਐ 

ਕਿੱਥੇ ਟੱਲੀਆਂ ਤੇ ਸੰਖ 

ਕਿੱਥੇ ਗੁਰੂ ਸੂਫ਼ੀ ਸੰਤ 

ਕਿੱਥੇ ਸੁਬਹ ਦੀ ਗੁਆਚ ਗਈ ਅਜ਼ਾਨ । 

ਓ...ਪੰਜਾਬ ਓ...ਪੰਜਾਬ-। 

ਤੇਰੇ ਪਾਣੀਆਂ ’ਚ ਸੇਕ 

ਗੁੱਸੇ ਜਾਪਦੈ ਹਰੇਕ 

ਕੁਝ ਬੋਲਦਾ ਕਿਉਂ ਨਈਂ 

ਰਿਹੈਂ ਚੁੱਪ-ਚਾਪ ਵੇਖ 

ਇਥੇ ਹੋ ਗਏ ਨੇ, ਕਿੱਦਾਂ ਦੇ ਇਨਸਾਨ । 

.. ਪੰਜਾਬ...ਓ...ਪੰਜਾਬ 

ਇਹ ਜੋ ਹੋਈ ਅਣਹੋਈ 

ਏਦਾਂ ਕਦੇ ਵੀ ਨਾ ਹੋਈ 

ਇਥੇ ਦਰਦੀ ਨਾ ਕੋਈ 

ਕਾਫ਼ੀ ਬੁਲ੍ਹੇ ਸ਼ਾਹ ਦੀ ਰੋਈ 

ਕਿੱਥੇ ਗਿਆ ਸਾਡਾ ਦੀਨ-ਈਮਾਨ 

ਪੰਜਾਬ... ਪੰਜਾਬ... ਪੰਜਾਬ 

ਅੱਜ ਆਪਣੇ ਹੀ ਖ਼ੂਨ 

ਕੀਤਾ ਜ਼ਖਮੀ ਸਕੂਨ 

ਜੀਣਾ ਹੋ ਗਿਆ ਮੁਹਾਲ 

ਕੈਸੀ ਚੰਦਰੀ ਇਹ ਜੂਨ 

ਅਸੀਂ ਆਪਣੀ ਹੀ ਭੁੱਲ ਗਏ ਪਛਾਣ 

ਪੰਜਾਬ... ਪੰਜਾਬ...ਪੰਜਾਬ

📝 ਸੋਧ ਲਈ ਭੇਜੋ