ਪੰਜਾਬੀ ਯੂਸਫ਼ਜਾਦਾ-2

ਮਿਰਜ਼ਾ ਨਾਮ ਗੁਮਾਨ ਦਾ, ਸਾਹਿਬਾ ਖੁਆਰੀ ਮੱਤ।

ਧੀਦੋ ਰਾਂਝਾ  ਠੇਡੇ-ਠੋਕਰਾਂ ਤੇ ਹੀਰ ਬੜੀ ਬੇ-ਬੱਸ।

ਸੱਸੀ ਸੁੱਚਾ ਨਾਮ ਹੈ ਸੋਜ਼ ਦਾ, ਪੁੰਨੂੰ ਪੌਣ ਦੀ ਗੱਠ।

ਰੋਡਾ ਰਸ ਦਾ ਰੱਤਾ ਡੱਕਰਾ, ਜਲਾਲੀ ਜੇਠ ਦੀ ਲੱਟ।

ਲੈਲਾ ਲਿਸ਼ਕਦੀ ਰਾਤ ਹੈ, ਮਜ਼ਨੂੰ ਇਸ਼ਕ ਦੀ ਅੱਤ।

ਬੇਗੋ ਚੜਦਾ ਜੋਸ਼ ਹੈ ਵੇਗ ਦਾ, ਇੰਦਰ ਚੌੜ-ਚਪੱਟ।

ਯੂਸਫ਼ ਕੋਸ਼ ਹੈ ਕਸਕ ਦਾ, ਜੁਲੈਖ਼ਾ ਹੁਸਨ ਦੀ ਹੱਟ।

ਸ਼ੀਰੀ ਪਰਬਤ ਭੋਰਦੀ ਤੇ ਫਰਹਾਦ ਤੇਸੇ ਦੀ ਸੱਟ।

ਦਮਯੰਤੀ ਸਤ ਦਾ ਦਮ ਹੈ, ਨਲ ਨਲੂਏ ਜਿਹਾ ਜੱਟ।

ਲੂਣਾ ਭੁੱਖੀ ਹੈ ਇਨਸਾਫ ਦੀ, ਪੂਰਨ ਬੁਰੇਰੀ ਗੱਤ।

ਇਥੇ ਕਬਰ ਹੰਢਾਵੇ ਸੇਜ਼ ਨੂੰ, ਕੰਚਨ ਉੱਤੇ ਨੱਚ।

ਸੋਹਣੀ ਕੂਕਰ ਮੌਤ ਦੀ, ਮਾਹੀ ਮਹੀਵਾਲ ਜਲ ਭੱਤ।

ਲੋਕੋ ਹਾਲੇ ਨਾ ਲੱਥਾ ਸੀਖ ਤੋਂ,ਮੱਛਲੀ ਹੋਇਆ ਪੱਟ।

ਛਾਲ ਸ਼ੌਕ ਦੀ ਰਾਣੀ ਕੋਕਲਾਂ, ਹੋਡੀ ਹਠ ਦਾ ਮੱਟ

ਇਸ਼ਕ ਦੁਵੱਲੀ ਅੱਗ ਹੈ, ਪੈਂਦੀ ਮਚਦੀ-ਮਚਦੀ ਮੱਚ।

ਸ਼ਬਦ ਸੰਵਾਰੀ ਸਾਹਿਬਾ,ਮੇਰਾ ਅਕਲ ਅਕੀਦਾ ਘੱਟ।

ਮੇਰੀ ਕਾਲਖ ਕਾਤਲ ਕਲਮ ਨੂੰ ਦੇਈਂ ਨੂਰ ਦੀ ਲੱਪ।

ਦਰਦੀ ਪੁਨੂੰ ਹੋਸ਼ੋਂ ਮਦਹੋਸ਼ ਨਾ, ਵਗਲੋਂ ਹੋ ਚੱਲਿਆ ਸੱਸ।

📝 ਸੋਧ ਲਈ ਭੇਜੋ