ਹਰਾ ਕਚੂਰ ਬੂਟਾ ਹੈ ਪੁੱਤਰਨ ਜੀਵਾ
ਸਿਰਫ਼ ਲਿਸ਼ਕਵੇਂ ਪੱਤਿਆਂ ਵਾਲਾ ਪੌਦਾ ਹੀ ਨਹੀਂ ਹੈ
ਆਸਾਂ ਦਾ ਸੋਨ ਬਿਰਖ ਹੈ
ਮੇਰੇ ਆਉਣ ਦੀ ਉਡੀਕ ਵਿੱਚ
ਹਰ ਰੋਜ਼ ਆਪਣੇ ਪੱਤਿਆਂ ਸਮੇਤ
ਘਰ ਦੇ ਬਾਹਰ ਖੜਾ ਰਹਿੰਦਾ ਹੈ
ਸੂਰਜ ਚੜ੍ਹਨ ਤੋਂ ਡੁੱਬਣ ਤੀਕ
ਅਤੇ ਰਾਤ ਵੇਲੇ ਵੀ ਇਕ ਲੱਤ ਦੇ ਭਾਰ ਖੜ੍ਹਾ
ਮੇਰੇ ਪਰਿਵਾਰ ਲਈ
ਸੁਖ ਸ਼ਾਂਤੀ ਦੀ ਅਰਦਾਸ ਕਰਦਾ ਹੈ
ਪੁੱਤਰਨ ਜੀਵਾ