ਰੁੱਤਬਾ ਦੁਨੀਆਂ ਉੱਤੇ ਬੜਾ ਮਹਾਨ ਹੈ ਔਰਤ ਦਾ ।

ਸਭ ਨੂੰ ਕਰਨਾ ਚਾਹੀਦਾ ਸਨਮਾਨ ਹੈ ਔਰਤ ਦਾ ।

ਮਾਂ, ਭੈਣ ,ਨੂੰਹ , ਧੀ ਵੱਖੋ ਹੀ ਵੱਖਰੇ ਰੂੱਪਾ ਵਿੱਚ

ਹਰ ਰਿਸ਼ਤੇ ਵਿੱਚ ਵੱਡਾ ਯੋਗਦਾਨ ਹੈ ਔਰਤ ਦਾ।

ਰਾਜਿਆਂ ਦੀ ਜਨਣੀ ਕਹਿਕੇ ਗੁਰਾਂ ਨੇ ਸਤਿਕਾਰਿਆ ਸੀ

ਪਹਿਲਾਂ ਬਹੁਤ ਸੀ ਹੁੰਦਾ ਰਿਹਾ ਅਪਮਾਨ ਹੈ ਔਰਤ ਦਾ।

ਮਮਤਾ ਦੀ ਇਹ ਮੂਰਤ ਚੰਡੀ ਦਾ ਵੀ ਰੂਪ ਹੈ ਇਹ

ਦੋਵਾਂ ਪੱਖਾਂ ਵਿੱਚ ਵੱਡਾ ਬਲੀਦਾਨ ਹੈ ਔਰਤ ਦਾ।

ਐਮ .ਏ ਹਰ ਖੇਤਰ ਵਿੱਚ ਮੋਹਰੀ ਅੱਜ ਦੀ ਔਰਤ ਹੈ ।

ਕਰਜ਼ਦਾਰ ਇਹ ਸਾਰਾ ਹੀ ਜਹਾਨ ਹੈ ਔਰਤ ਦਾ।

📝 ਸੋਧ ਲਈ ਭੇਜੋ