ਟੁੱਟ ਚੁੱਕੇ ਰਿਸ਼ਤਿਆਂ ਦੀ
ਗੱਲ ਨਾ ਕਰੋ
ਨਵੀਆਂ ਸਾਂਝਾਂ ਦੀ ਸੋਚ
ਹੀ ਵੱਖਰੀ ਹੈ
ਤੁਲਨਾ ਨਵੇਂ ਪੁਰਾਣੇ ਦੀ
ਭੇਦ ਤੇਰ ਮੇਰ ਦਾ
ਵਾਟ ਫੇਰ ਵੀ
ਵੱਖਰੀ ਹੈ
ਵਗਦੇ ਪਾਣੀ
ਕਿੰਨੀ ਦੇਰ ਵੱਖਰੇ ਹੋਣਗੇ
ਆਖਰ ਤਾਂ ਮਿਲਣਾ ਹੈ
ਕਿਸੇ ਘਾਟ ਤੇ
ਕਵੀਉ - ਲਿਖਾਰੀਓ !
ਆਵਾਜ਼ ਤਾਂ ਉਠਾਓ
ਹਿੰਮਤ ਕਰੋ
ਇਕ ਨਵੀਂ ਸੋਚ
ਇਕ ਨਵਾਂ ਰੁਖ਼
ਆਪਣੀ ਸੋਚ ਨੂੰ ਦਿਓ