ਸਦੀ ਦੀ ਸੇਜ਼-2

ਹੀਰ ਆਖਦੀ  ਹੰਕਾਰੇ  ਜੋ ਸਭ ਮਾਰੇ, ਹੰਕਾਰ ਮਾਰਿਆ ਰਾਜਿਆਂ ਰਾਣਿਆਂ ਨੂੰ ।

ਕਹਿੰਦੇ ਕਹਾਉੰਦਿਆਂ ਨੂੰ  ਹੰਕਾਰ ਮਾਰੇ, ਹੰਕਾਰ ਗਿਆ ਬਹੁਤੇ ਸਿਆਣਿਆਂ ਨੂੰ ।      

ਰੋ-ਰੋ ਗਏ ਨੇ ਏਸ ਜਹਾਨ ਉਤੋਂ, ਏਸ ਲੁੱਟਿਆ ਫਿਰਹੌਨ ਦਿਆਂ ਲਾਣਿਆਂ ਨੂੰ ।

ਹਾਥੀ ਹੰਕਾਰ ਕੇ ਨਾਗਣੀ ਮੱਥੇ ਖਾਵੇ, ਫਿਰੇ ਲਿਤਾੜਦਾ ਦੋਜਖ਼ ਜਾਣਿਆਂ ਨੂੰ ।

ਕਾਰੂ ਢਾਹਿਆ ਖਜ਼ਾਨੇ ਬੇਸ਼ੁਮਾਰ ਵਾਲਾ, ਸੁੰਨੇ ਛੱਡ ਗਿਆ ਸੱਭੇ ਟਿਕਾਣਿਆਂ ਨੂੰ ।

ਰਾਂਝਾ ਰਿਹਾ ਹੁਸਨ ਦਾ ਮਾਣ ਕਰਦਾ, ਹੀਰ ਛੱਡ ਗਈ ਤੰਬੂਆਂ ਤਾਣਿਆਂ ਨੂੰ ।

ਹੱਥ ਸਾਢੇ ਤਿੰਨ ਜ਼ਿਮੀਂ ਮਿਲਖ ਤੇਰੀ, ਬੰਦਿਆ ਵਲੇਂ ਕਿਉਂ ਐਡੇ ਵਲਾਣਿਆਂ ਨੂੰ ।

ਕਾਗਜ਼ ਵਾਂਗਰਾਂ ਕੰਚਨ ਜਿਹੇ ਸਾੜ ਦਿੱਤੇ,ਕੀ ਕਹੀਏ ਲੰਕ ਦੇ ਮਹਾਂਰਾਣਿਆਂ ਨੂੰ ?

ਰੱਬ ਹੀ ਮੋੜਦਾ ਸ਼ੁਕਰ ਨਾਹਰੀ, ਮੱਤ ਜਾਂਵਦੀ ਖੱਡੀਲਿਆਂ ਵਾਹਣਿਆਂ ਨੂੰ ।

📝 ਸੋਧ ਲਈ ਭੇਜੋ