ਸਦੀ ਦੀ ਸੇਜ਼

ਪੂਛ ਕੁੱਤੇ ਦੀ ਸਿੱਧੀ ਤੀਰ ਹੋਜੇ, ਬਾਰ੍ਹਾਂ-ਤਾਲ਼ੀ ਜਾ ਮਕਰ ਪਸਾਰਦੀ ਏ।

ਫੇਲ ਵਿਦਿਆ ਵੇਦ ਦੀ ਹੋ ਜਾਏ ਬੱਚਾ, ਚਕਰਵਿਊ ਚਾਲ ਦਾ ਖਿਲਾਰਦੀ ਏ।

ਬੁਰੇ ਲੇਖ ਜਿੰਨ੍ਹਾਂ ਦੇ ਜੰਮੇ ਰਾਂਝਾ, ਤਕਦੀਰ ਖੋਟੀ ਜਦ ਹੀਰ ਪਧਾਰਦੀ ਏ।

ਭੇਜੇ ਖਤੀਆਂ ਪੜ੍ਹਨ ਦਾ ਨਾਮ ਲੈ ਕੇ, ਰੌਸ਼ਨਦੀਨ ਜਿਉਂ ਕਾਵਿ ਉਚਾਰਦੀ ਏ।

ਮਾੜੇ ਚੰਗੇ  ਨੂੰ ਜਿਹੜੀ ਵਿਚਾਰਦੀ ਏ, ਬੀਬੀ ਬੇਟੀ ਪਰਵਦਗਾਰ ਦੀ ਏ।

ਦਰਦ ਪਿਆਰਾ ਹਾਏ! ਮਾਣੀਏ,ਵੇਖ ਹੌਂਕਿਆਂ ‘ਚ ਅਸਾਨੂੰ ਕਲਮ ਸੁਆਰਦੀ ਏ।

ਸਤਗੁਰ ਸਿੰਘਾ ਬੇਸ਼ਰਮ ਸ਼ਰਮਾਏੋਦਾਰੀ,ਚਾਕਣਾ ਭੋਗਦੀ, ਚਾਕਾਂ ਨੂੰ ਮਾਰਦੀ ਏ।

📝 ਸੋਧ ਲਈ ਭੇਜੋ