ਸਾਡੀਆਂ ਮਗ਼ਜ਼ਾਂ ਨੂੰ
ਜ਼ਹਿਰ ਪੁਰਾਣੇ ਚੜ੍ਹ ਗਏ
ਸ਼ਰਤਾਂ ਲਾ ਲਾ ਝੁੰਮਰ ਮਾਰੀ
ਦਰ ਖ਼ੌਫ਼ਾਂ ਨਾਲ਼ ਅੜ ਗਏ
ਸਾਡੀਆਂ ਮਗ਼ਜ਼ਾਂ ਨੂੰ
ਜ਼ਹਿਰ ਪੁਰਾਣੇ ਚੜ੍ਹ ਗਏ
ਜੰਗਲ਼ ਦਿਲ ਦਾ ਦਾਰੂ ਬਣਿਆ
ਰਾਹ ਵਿਚ ਕਿੱਕਰ ਲੜ ਗਏ
ਸਾਡੀਆਂ ਮਗ਼ਜ਼ਾਂ ਨੂੰ
ਜ਼ਹਿਰ ਪੁਰਾਣੇ ਚੜ੍ਹ ਗਏ
ਵੇੜ੍ਹੇ ਚੰਬਾ ਕੇਰਨ ਵਾਲੇ
ਹੱਥ ਧੁੱਪਾਂ ਵਿਚ ਸੜ ਗਏ
ਸਾਡੀਆਂ ਮਗ਼ਜ਼ਾਂ ਨੂੰ
ਜ਼ਹਿਰ ਪੁਰਾਣੇ ਚੜ੍ਹ ਗਏ
ਮਰਨੋਂ ਬਾਅਦ ਤੇਰੇ ਲਈ ਚੜ੍ਹਈਏ
ਅੱਖ ਸ਼ੀਸ਼ੇ ਵਿਚ ਜੜ ਗਏ
ਸਾਡੀਆਂ ਮਗ਼ਜ਼ਾਂ ਨੂੰ
ਜ਼ਹਿਰ ਪੁਰਾਣੇ ਚੜ੍ਹ ਗਏ