ਸੱਜਣ ਹੱਡ ਰਚਵਾਂ ਜ਼ਹਿਰ ਪੋਹ

ਵਾਜ ਪਹਾੜਾਂ ਅੰਦਰ ਕੰਬੇ

ਹੱਥ ਵਿਚ ਗੁੰਮ ਦੁਆ

ਸੱਜਣ ਹੱਡ ਰਚਵਾਂ ਜ਼ਹਿਰ ਪੋਹ

ਜ਼ਹਿਰ ਬੁਝਾਰਤ ਅੱਗ ਜੰਗਲ਼ ਦੀ

ਮਿੱਟੀ ਲਈ ਸਜ਼ਾ

ਸੱਜਣ ਹੱਡ ਰਚਵਾਂ ਜ਼ਹਿਰ ਪੋਹ

ਕੱਟੀਆਂ ਬਾਂਹਵਾਂ ਕਰਨ ਇਕੱਠਾ

ਰੋਜ਼ ਨਵਾਂ ਦਰਿਆ

ਸੱਜਣ ਹੱਡ ਰਚਵਾਂ ਜ਼ਹਿਰ ਪੋਹ

ਖ਼ਾਬ ਸੁਨੇਹੜੇ ਹੰਸਾਂ ਵਾਲੇ

ਪੈਰਾਂ ਵਿਚ ਫ਼ਨਾ

ਸੱਜਣ ਹੱਡ ਰਚਵਾਂ ਜ਼ਹਿਰ ਪੋਹ

ਹੱਥ ਅਸਮਾਨੋਂ ਹੋ ਹੋ ਮੁੜਦੇ

ਅੱਖ ਅਗਮ ਦੀ ਰਾਹ

ਸੱਜਣ ਹੱਡ ਰਚਵਾਂ ਜ਼ਹਿਰ ਪੋਹ

ਅਰਸ਼ਦ ਕਿਹੜੇ ਕੁਲਜ਼ਮ ਅੰਦਰ

ਹੋ ਗਈ ਕੈਦ ਹਵਾ

ਸੱਜਣ ਹੱਡ ਰਚਵਾਂ ਜ਼ਹਿਰ ਪੋਹ

📝 ਸੋਧ ਲਈ ਭੇਜੋ