ਸਮੇ ਦੀ ਖੜਕ ਰਹੀ

ਸਮੇ ਦੀ ਖੜਕ ਰਹੀ ਟੱਲੀ।

ਉੱਠ ਕੋਈ ਅਮਲ ਕਮਾ ਲੈ ਬੱਲੀ।

ਉਹਨੂੰ ਅਪੜੀ ਕਿ ਨਹੀਂ ਅਪੜੀ,

ਬੱਦਲਾਂ ਤੇ ਲਿੱਖ ਚਿੱਠੀ ਘੱਲੀ।

ਭਾਰ ਜੀਵਨ ਦੇ ਹਿੰਮਤੋਂ ਭਾਰੇ,

ਢੋਵੇ ਜਿੰਦ ਨਿਮਾਣੀ ਕੱਲੀ।

ਦੁੱਖ ਗ਼ਮ ਮੁਫ਼ਤੋ ਮੁਫ਼ਤੀ ਲੱਭਦੇ,

ਖ਼ੁਸ਼ੀ ਨਹੀਂ ਲੱਭਦੀ ਏਡ ਸਵੱਲੀ।

ਸਭ ਕੁੱਝ ਜਾਣ ਕੇ ਵੀ ਅਣਜਾਣ ਏ,

ਲੋਭ 'ਚ ਡੁੱਬੀ ਦੁਨੀਆ ਝੱਲੀ।

ਇਸ਼ਕ ਦੇ ਬਾਝ ਨਹੀਂ ਦੂਜਾ ਕੋਈ,

ਸੁਗ਼ਰਾ ਨੇ ਜੂਹ ਐਸੀ ਮੱਲੀ।

📝 ਸੋਧ ਲਈ ਭੇਜੋ