ਸਮੁੰਦਰ ਦਿਲ ਦੇ ਅੰਦਰ

ਸਮੁੰਦਰ ਦਿਲ ਦੇ ਅੰਦਰ ਇਕ ਭਿਅੰਕਰ ਹਾਦਸਾ ਹੋਇਆ

ਮੁਕੱਦਰ ਸੜ ਗਿਆ ਮੇਰਾ, ਮਲਾਹ ਵੀ ਲਾਪਤਾ ਹੋਇਆ

ਉਹ ਗੱਲ—ਗੱਲ ’ਤੇ ਹਵਾਲਾ ਤਾਂ ਸਦਾ ਮਿਰਜ਼ੇ ਦਾ ਦੇਂਦਾ ਸੀ

ਭਜਾ ਲੈ ਜਾਣ ਦਾ ਲੇਕਿਨ ਕਦੇ ਨਾ ਹੌਸਲਾ ਹੋਇਆ

ਤੇਰੀ ਕਮਜ਼ੋਰ ਸੀ ਉਲਫ਼ਤ ਕਿ ਡਾਢਾ ਜ਼ੋਰ ਗ਼ੈਰਾਂ ਦਾ

ਵਜ ੍ਹਾ ਕੋਈ ਤਾਂ ਹੋਵੇਗੀ ਕਿ ਤੂੰ ਜੋ ਬੇਵਫ਼ਾ ਹੋਇਆ

ਜ਼ਮਾਨੇ ਦੇ ਵਕੀਲਾਂ ਪੈਰਵੀ ਕੀਤੀ ਰਿਵਾਜਾਂ ਦੀ

ਵਿਚਾਰੇ ਇਸ਼ਕ ਨੂੰ ਫ਼ਾਂਸੀ ਮਿਲੀ ਜਦ ਫ਼ੈਸਲਾ ਹੋਇਆ

ਮੇਰਾ ਦਿਲ ਤੋੜ ਕੇ ਨੰਗੇ ਕਦੇ ਉਹ ਪੈਰ ਨਾ ਧਰਦਾ

ਮੇਰਾ ਸ਼ੀਸ਼ੇ ਜਿਹਾ ਦਿਲ ਸੀ ਇਹ ਗੱਲ ਉਹ ਜਾਣਦਾ ਹੋਇਆ

‘ਅਮਰ’ ਗਾਥਾ ਸੁਣਾਵੇ ਯਾਰ ’ਤੇ ਇਤਬਾਰ ਦੀ ਲੰਮੀ

ਪੁਰਾਣੇ ਹਾਸਿਆਂ ਦੇ ਨਾਮ ਹੰਝੂ ਕੇਰਦਾ ਹੋਇਆ

📝 ਸੋਧ ਲਈ ਭੇਜੋ