ਛਾਤੀਆਂ ਦੇ ਸਹਾਰੇ
ਅਸੀਂ ਤੁਰੇ ,ਫਿਰੇ ਤੇ ਵਿਚਰੇ
ਅਸੀਂ
ਛਾਤੀਆਂ ਫੁਲਾਈਆਂ
ਛਾਤੀਆਂ ਜੰਮੀਆਂ
ਛਾਤੀਆਂ ਚੁੰਘੀਆਂ
ਹੁਣ ਮੈਂ ਅਸੀਸਾਂ—
ਜਿਉਂਦੀਆਂ ਰਹਿਣ ਛਾਤੀਆਂ
ਭਰੀਆਂ ਰਹਿਣ ਛਾਤੀਆਂ
ਚੌੜੀਆਂ ਹੋਣ ਛਾਤੀਆਂ
ਤੇ ਡਟੀਆਂ ਰਹਿਣ ਛਾਤੀਆਂ
ਛਾਤੀਆਂ
ਮੇਰੀ ਰੋਟੀ- ਖਾਧ - ਖ਼ੁਰਾਕ
ਮੇਰੀ ਕਾਇਆ
ਤੇ ਮੇਰਾ ਮੋਹ।
ਤੇ ਇਹ ਛਾਤੀਆਂ
ਮਨੁੱਖੀ ਪੀੜ੍ਹੀਆਂ ਦਾ ਭਵਿੱਖ ਵੀ
ਸਾਡੀਆਂ ਸਰਹੱਦਾਂ ਵੀ।
ਐ ਖ਼ੁਦਾ
ਛਾਤੀਆਂ ਕਾਇਮ ਰਹਿਣ
ਛਾਤੀਆਂ ਜੁੜੀਆਂ ਰਹਿਣ
ਸਰਹੱਦਾਂ ਸ਼ਾਂਤ ਰਹਿਣ
ਕੌਮਾਂ ਕਾਇਮ ਰਹਿਣ
ਤੇ ਸਾਡੇ ਘਰਾਂ ਦੀਆਂ ਛੱਤਾਂ ਵੀ
ਛਾਤੀਆਂ ਵਰਗੀਆਂ।