ਕਿੱਦਾਂ ਕੀਲੀਏ, ਤੱਛਕਾਂ, ਬਾਸ਼ਕਾਂ, ਮੇਦਕਾਂ ਨੂੰ, ਬੀਨ ਕੋਈ ਨਹੀਂ ਅਸਰਦਾਰ ਮੀਆਂ?
ਅਸਰਾਲ, ਖਰਲ, ਤਿੱਤਰੇ, ਉੱਡਣੇ, ਕਰੂੰਡੀਏ, ਕਲਗੀਧਾਰ, ਮਲੀ ਤੇ ਮਨੀਦਾਰ ਮੀਆਂ
ਤੇਲੀਏ, ਕੋਚੇ, ਫ਼ਨਵਾਰੀਏ, ਬੁਰੜਾਂ ਦੀ, ਸਾਥੋਂ ਨਹੀਂ ਹੁੰਦੀ ਜ਼ਹਿਰ ਉਤਾਰ ਮੀਆਂ
ਨਾਗ-ਵਠੂਹਿਆਂ ਤੋਂ ਕਿਤੇ ਵੱਧ ਜ਼ਹਿਰੀ ਨੇ, ਅਜ਼ਾਜ਼ੀਲ ਮਸਉਲ ਜੇਹੇ ਗ਼ਦਾਰ ਮੀਆਂ।