ਇਹ ਕੰਮ ਹੈ ਪੱਕਿਆਂ ਮਕਰਬਾਜਾਂ ਦਾ, ਕਰਨਾ ਮੁਲ਼ਕ ਦਾ ਡੱਕਰਾ-ਡੱਕਰਾ ਜੀ

ਫੱਟ ਯੁੱਧ ਦੇ ਝੱਲਣੇ ਢੇਰ ਔਖੇ, ਯੁੱਧ ਕਸਾਈ, ਸਿਪਾਹੀ ਸਭ ਬੱਕਰਾ ਜੀ

ਮਿੱਠੀ ਜੀਭਾ ਅੰਦਰ, ਜਿਬ੍ਹਾ ਹੋਏ, ਛੁਪਾਈ ਰੰਗ ਬੈਠਾ ਮਹਿੰਦੀ-ਪੱਤਰਾ ਜੀ

ਸੱਪ ਮਾਰਨਾ ਸੋਟੀ ਬਚਾ ਲੈਣੀ ਸਾਡਾ ਕੰਮ ਜਹਾਨ ਤੋਂ ਵੱਖਰਾ ਜੀ।

📝 ਸੋਧ ਲਈ ਭੇਜੋ