ਛੱਛਾ ਛਿਨ ਮੇਂ ਬਿਨਸਨੀ ਦੇਹ ਤੇਰੀ, ਜਿਸ ਰੂਪ ਦਾ ਕਰੇਂ ਤੂੰ ਮਾਣ ਭਾਈ।

ਵਾਰੀ ਆਪੋ ਹੀ ਆਪਣੀ ਚੱਲਨਾ ਈ, ਕੌਣ ਬਾਲ ਤੇ ਕੌਣ ਜੁਆਨ ਭਾਈ ।

ਜਿਨ੍ਹਾਂ ਨਾਮ ਤੇ ਦਾਨ ਸਤਸੰਗ ਕੀਤਾ, ਮਾਣਸ ਜਨਮ ਨੂੰ ਸਮਝ ਸੁਆਨ ਭਾਈ।

ਸਿਰ ਤਲੀ ਤੇ ਧਰਕੇ ਗਲੀ ਜਾਣਾ ਨਹੀਂ, ਯਾਰ ਦਾ ਮਿਲਣ ਅਸਾਨ ਭਾਈ ।

ਨਿੱਕੇ ਵੱਡੇ ਜਹਾਨ ਤੇ ਬੰਨ੍ਹ ਦੇਵੇ, ਅੰਤ ਛੱਡਕੇ ਗਏ ਮਕਾਨ ਭਾਈ ।

ਲੱਖਾਂ ਛੱਡਕੇ ਗਏ ਕਚਹਿਰੀਆਂ ਨੂੰ, ਲੱਖ ਬਹਿ-ਬਹਿ ਗਏ ਦੀਵਾਨ ਭਾਈ।

ਕਾਲ ਉਠ ਕਰਤਾਰ ਦੇ ਵਾਂਗ ਤੇਰੇ, ਰਾਜੇ ਰਾਣੀਆਂ ਸਣੇ ਗੁਲਾਮ ਭਾਈ।

ਜਿਹੜੇ ਇਸ ਜਹਾਨ ਅਵਤਾਰ ਆਏ, ਹੋਏ ਹੁਕਮ ਦੇ ਵਿੱਚ ਰਵਾਨ ਭਾਈ ।

ਭੀਮ ਸੈਨ ਦੁਰਜੋਧਨ ਬਲੀ ਜੇਹਾ, ਏਥੋਂ ਚੱਲ ਗਏ ਸੀ ਹਨੂੰਮਾਨ ਭਾਈ ।

ਕਾਲ ਬਲੀ ਨਾਲ ਘੁਲਕੇ ਦੇਵਾ ਸਿੰਘ, ਕਿਨੇ ਜਿਤਿਆ ਨਹੀਂ ਮੈਦਾਨ ਭਾਈ ।

📝 ਸੋਧ ਲਈ ਭੇਜੋ