ਕੀਤਾ ਬਚਨ ਪੁਗਾਉਣਾ ਸਿੱਖੀਏ।

ਦੁੱਖੀਂਏ ਦਾ ਦਰਦ ਵੰਡਾਉਣਾ ਸਿੱਖੀਏ ।

ਮਨੋ ਹੰਕਾਰ ਮਿਟਾਉਣਾ ਸਿੱਖੀਏ।

ਰੋਂਦੇ ਤਾਈਂ ਹਸਾਉਣਾ ਸਿੱਖੀਏ।

ਕੰਮ ਦੂਜਿਆਂ ਦੇ ਆਉਣਾ ਸਿੱਖੀਏ।

ਮੁੱਖੋ ਸੱਚ ਫੁਰਮਾਉਣਾ ਸਿੱਖੀਏ ।

ਡਿੱਗਿਆਂ ਤਾਈਂ ਉਠਾਉਣਾ ਸਿੱਖੀਏ।

ਹੱਕ ਦੀ ਰੋਟੀ ਖਾਣਾਂ ਸਿੱਖੀਏ।

ਪ੍ਰੇਮ ਪਿਆਰ ਵਧਾਉਣਾ ਸਿੱਖੀਏ।

ਨਫਰਤ ਦਿੱਲੋਂ ਮੁਕਾਉਣਾ ਸਿੱਖੀਏ।

ਮਾਪਿਆਂ ਦੀ ਸੇਵ ਕਮਾਉਣਾ ਸਿੱਖੀਏ।

ਸੋਹਣਾ ਸਮਾਜ ਬਣਾਉਣਾ ਸਿੱਖੀਏ ।

📝 ਸੋਧ ਲਈ ਭੇਜੋ