ਸੁਪਨੇ ਦੇ ਖੰਭ

ਕਤਰ ਦਿਉ ਪੰਛੀ ਦੇ ਪਰਾਂ ਨੂੰ 

ਬੇਸ਼ਕ ਦੋਸਤੋ

ਪਰ ਫੇਰ ਵੀ ਰੁੱਖ ਤੇ ਬੈਠ ਕੇ

ਗੀਤ ਗਾਉਂਦਾ ਰਹੇਗਾ

ਕਹਿਰ ਆਉਣਗੇ

ਵਾਵਰੋਲੇ ਬਣਕੇ ਜ਼ਿੰਦਗੀ ਵਿੱਚ 

ਇਨਸਾਨ ਫੇਰ ਵੀ

ਢੱਠੇ ਘਰਾਂ ਨੂੰ ਉਸਾਰਦਾ ਰਹੇਗਾ

ਮੜ੍ਹੀ ਤੇ ਦੀਵਾ ਬਾਲਦਿਆਂ 

ਜੇ ਇੱਦਾਂ ਹੀ ਗੁਜ਼ਰ ਗਈ 

ਕੌਣ ਬੇਸਹਾਰਿਆਂ ਦੀ ਹਿੱਕ ਨੂੰ 

ਪਲੋਸਦਾ ਰਹੇਗਾ

ਗੁਜ਼ਰ ਚੁੱਕੀ ਕਾਲੀ ਰਾਤ 

ਅਜੇ ਭੁੱਲੀ ਨਹੀਂ ਕਿਸੇ ਨੂੰ

ਕੀ ਮਾਤਮ ਮਨਾਉਂਦਾ ਇਨਸਾਨ

ਮਮਤਾ ਜਗਾਉਂਦਾ ਰਹੇਗਾ

ਪੁਰਖੀ ਆਸਾਂ ਹੁਣ ਕੇਵਲ

ਸੁਪਨੇ ਨਹੀਂ ਰਹਿਣਗੇ

ਅੱਜ ਦਾ ਬਾਪ ਇਹਨਾਂ ਸੁਪਨਿਆਂ ਨੂੰ

ਤਰਾਸ਼ਦਾ ਰਹੇਗਾ

📝 ਸੋਧ ਲਈ ਭੇਜੋ