ਸੁਪਨਿਆਂ ਦੀ ਸਾਥਣ

ਐ ਮੇਰੀ ਸੁਪਨਿਆਂ ਦੀ ਸਾਥਣ

ਤੂੰ ਜਲਦੀ ਆ

ਤੇ ਮੇਰੇ ਗ਼ਮਾਂ ਦਾ ਹਿੱਸਾ ਵੰਡਾ

ਮੇਰੇ ਗ਼ਮ ਮੇਰੇ ਨਾਸੂਰ ਬਣ ਗਏ ਨੇ

ਓ ਮੇਰੇ ਦੁੱਖਾਂ ਦੀ ਸਾਥਣ

ਤੂੰ ਜਲਦੀ ਆ

ਤੇ ਮੇਰੇ ਨਾਸੂਰ ਦਾ ਪਾਣੀ ਸੁੱਕਾ

ਤੇਰੇ ਹਿਜਰ ਕਾਰਨ

ਮੈਂ ਨਾਕਾਮ ਬਣ ਗਿਆ ਹਾਂ

ਓ ਮੇਰੀ ਹਮਦਮ ਤੂੰ ਜਲਦੀ ਆ

ਇਸ ਬਿਰਹੋਂ ਨੂੰ ਵਸਲ ੱਚ ਪਲਟਾ 

ਤੇਰੀ ਪਨਾਹ ਪਿੱਛੋਂ

ਮੈਂ ਗਮਾਂ ਤੋਂ ਬੇਪਨਾਹ ਹੁੰਦਾ ਹਾਂ 

ਇਸ ਲਈ ਤੂੰ ਜਲਦੀ ਆ

ਐ ਮੇਰੀ ਸੁਪਨਿਆਂ ਦੀ ਸਾਥਣ 

ਤੂੰ ਹੁਣ ਜਲਦੀ ਆ

📝 ਸੋਧ ਲਈ ਭੇਜੋ