ਸੂਰਮੇ ਜਹਾਨ ਉੱਤੇ ਨਿੱਤ

ਸੂਰਮੇ ਜਹਾਨ ਉੱਤੇ ਨਿੱਤ ਨਾ ਜਨਮ ਲੈਂਦੇ

ਦੇਸ਼ ਕੌਮ ਲਈ ਜਿਹੜੇ ਹੱਸ ਜਾਨਾਂ ਵਾਰਦੇ।

ਹੱਕ ਅਤੇ ਸੱਚ ਲਈ ਹਿੱਕਾਂ ਤਾਣ ਖੜ ਜਾਂਦੇ

ਜੀਵਨ ਗੁਲਾਮੀ ਵਾਲਾ ਯੋਧੇ ਨਾ ਗੁਜਾਰਦੇ

ਮਨੁੱਖਤਾ ਦੀ ਸੇਵਾ ਲਈ ਜੀਵਨ ਲਗਾਉਂਦੇ ਲੇਖੇ

ਕਰਮ ਕਮਾਉਂਦੇ ਸਦਾ ਪਰਉਪਕਾਰ ਦੇ

ਐਮ,ਏ ਇਤਿਹਾਸ ਦਾ ਉਹ ਪੰਨਾ ਬਣ ਜਾਂਦੇ

ਢਾਡੀ ਵਾਰਾਂ ਸਭਾ ਵਿੱਚ ਉਨ੍ਹਾਂ ਦੀ ਉਚਾਰਦੇ

📝 ਸੋਧ ਲਈ ਭੇਜੋ