ਹਿਜਰ ਤੇਰਾ

ਮੇਰੀ ਵੀਰਾਨ ਜ਼ਿੰਦਗੀ ਦਾ

ਕਾਰਨ ਬਣਿਆ

ਤੇ

ਹਰ ਸੱਧਰ ਮੇਰੀ

ਮੇਰੇ ਹੋਠਾਂ ਤੇ ਅਟਕੀ

ਤੂੰ ਹੀ ਦੱਸ

ਕੀ ਵਿਛੋੜੇ ਦੀ ਤੜਪਣ

ਆਤਮ ਘਾਤ ਨਹੀਂ ?

ਕੀ ਸੱਧਰਾਂ ਦਾ ਘਾਤ

ਕਤਲ ਨਹੀਂ?

ਕੀ ਪਿਆਰ - ਮਿਲਣੀ - ਮਿਲਣੀ ਦਾ ਰੋੜਾ - ਉਧਾਲਾ ਨਹੀਂ?

ਪਰ ਹਰ ਬਦਨਸੀਬ

ਰਾਗ ਇਹੀ ਗਾਉਂਦਾ ਰਿਹਾ

ਤੇ ਆਖਿਰ

ਘੋਰੜੂ ਬਣ

ਉਹਦੇ ਸਾਹਾਂ ਦਾ

ਗਾਹਕ ਬਣ ਗਿਆ

📝 ਸੋਧ ਲਈ ਭੇਜੋ