ਜੱਟਾਂ ਵਾਲ਼ੀ ਅੜੀ ਚੱਲੇ ਨਾਲ ਵਪਾਰ ਵਿੱਚ, ਬਹੁਤਾ ਚਿਰ ਹੱਟੀ ਯਾਰੋ ਚੱਲੇ ਨਾ ਉਧਾਰ ਵਿੱਚ।
ਤਿੰਨ ਚੀਜ਼ਾਂ ਵਿੱਚ ਕਦੇ ਰੱਖੀਏ ਨਾ ਓਹਲਾ, ਰੋਗ ਵਿੱਚ, ਭੁੱਖ ਵਿੱਚ, ਰੂਹਾਂ ਦੇ ਪਿਆਰ ਵਿੱਚ।
ਆਦਮੀ ਗੱਦਾਰ ਵਿੱਚ, ਖੁੰਡੀ ਤਲਵਾਰ ਵਿੱਚ, ਨਾ ਰੱਖੀਏ ਭਰੋਸਾ ਯਾਰੋ ਕਦੇ ਗੁੰਡੀ ਨਾਰ ਵਿੱਚ।
ਜੱਟ ਅਤੇ ਫੱਟ ਦੋਵੇਂ ਬੰਨ੍ਹ ਕੇ ਹੀ ਕਾਬੂ ਆਉਂਦੇ,ਆਉਦਾ ਊਠ ਕਾਬੂ ਜਿਵੇਂ ਬੰਨ ਕੇ ਮੁਹਾਰ ਵਿੱਚ।
ਤੇਲੀ ਦਾ ਬਲ਼ਦ ਭਾਵੇਂ ਮਣਾਂ ਮੂੰਹੀ ਤੇਲ ਕੱਢੇ, ਰਹਿੰਦੇ ਸਦਾ ਸਿੰਗ ਉਹਦੇ ਖੁਸ਼ਕੀ ਦੀ ਮਾਰ ਵਿਚ।
ਸ਼ੋਭਦਾ ਨਾ ਗਹਿਣਾ ਉਨਾ ਉਮਰ ਕੁਆਰ ਵਿੱਚ, ਫੱਬਦੀ ਵਿਹੁਲੀ ਜਿੰਨੀ ਕੀਤੇ ਹੋਏ ਸਿੰਗਾਰ ਵਿੱਚ।
ਹੁੰਦਾ ਨਾ ਮਿਰਾਸੀ ਜਿਵੇਂ ਸੁਸਤ ਵਿਹਾਰ ਵਿੱਚ, ਨਿਚਲਤਾ ਨਾ ਆਉਂਦੀ ਤਿਵੇਂ ਹੀ ਨਚਾਰ ਵਿੱਚ।
ਟੁੱਟੇ ਨਾ ਮੁਲਾਹਜ਼ਾ ਛੇਤੀ-ਛੇਤੀ ਉਸ ਬੰਦੇ ਦਾ, ਰੱਖਦਾ ਪਰੋ ਕੇ ਜਿਹੜਾ ‘ਹਾਂ’ ਨੂੰ ਇਨਕਾਰ ਵਿੱਚ।
ਨਰਮੇ ਦੀ ਖੇਤੀ ਜਿੰਨੀ ਵਿਕਦੀ ਨਿਘਾਰ ਵਿੱਚ, ਓਦੂਂ ਵੱਧ ਮਹਿੰਗੀ ਹੁੰਦੀ ਕੌਟਨ ਬਜਾਰ ਵਿਚ ।
ਮੁਛਲ ਦ ਭਾਅ,ਝੂਠ ਦਾ ਨਸ਼ਾ,ਭਾੜੇ ਦਾ ਗਵਾਹ, ਡੋਬ ਦਿੰਦੇ ਤਿੰਨੇ ਯਾਰੋ ਸਾਨੂੰ ਮੰਝਧਾਰ ਵਿੱਚ ।
ਪਾਪਾਂ ਵਾਲ਼ਾ ਮਹਿਲ ਉਹਨਾਂ ਸਿਖਰੋਂ ਸੀ ਡੇਗਣਾ, ਨਿੱਕੇ-ਨਿੱਕੇ ਬੱਚੇ ਤਾਂਹੀ ਖੜ੍ਹਗੇ ਦੀਵਾਰ ਵਿੱਚ।
ਨਹੀਂ ਕਰਦੇ ਕਦਰ ਲੋਕੀ ਖੀਸੇ ਵਾਲ਼ੇ ਲਾਲਾਂ ਦੀ, ਘਰੋਂ ਬਾਹਰ ਕੱਢ ਦਿੰਦੇ ਰਾਤ ਠੰਡੀ ਠਾਰ ਵਿੱਚ।