ਤੇਰੇ ਚੰਚਲ ਜਿਹੇ ਨੈਣਾਂ

ਤੇਰੇ ਚੰਚਲ ਜਿਹੇ ਨੈਣਾਂ ਸ਼ਰਾਰਤ ਫੇਰ ਕੀਤੀ ਏ

ਮੇਰੇ ਨਾਜ਼ੁਕ ਜਿਹੇ ਦਿਲ ਨੇ ਸ਼ਿਕਾਇਤ ਫੇਰ ਕੀਤੀ ਏ

ਅਦਾ ਕਰਨਾ ਸੀ ਹਾਲੇ ਸ਼ੁਕਰੀਆ ਤੇਰੀ ਅਦਾ ਦਾ ਮੈਂ

ਕਿ ਤੇਰੀ ਯਾਦ ਨੇ ਆ ਕੇ ਇਨਾਇਤ ਫੇਰ ਕੀਤੀ ਏ

ਗੁਜ਼ਾਰਿਸ਼ ਹੈ, ਵਫ਼ਾ ਇਸ ਵਾਰ ਤਾਂ ਪੂਰੀ ਨਿਭਾਵੀਂ ਤੂੰ

ਸੁਣਨ ਵਿਚ ਆ ਰਿਹੈ ਕਿ ਤੂੰ ਮੁਹੱਬਤ ਫੇਰ ਕੀਤੀ ਏ

ਸਜ਼ਾ ਏਨੀ ਬੜੀ ਤੈਨੂੰ ਹੈ ਤੇਰੀ ਬੇਵਫ਼ਾਈ ਦੀ

ਕਿ ਤੂੰ ਮਹਿਸੂਸ ਤਾਂ ਮੇਰੀ ਜ਼ਰੂਰਤ ਫੇਰ ਕੀਤੀ ਏ

ਭਰੇ ਬਾਜ਼ਾਰ ਵਿਚ ਤੇਰੀ ਕਿਸੇ ਨੇ ਛੇੜ ਕੇ ਚਰਚਾ

‘ਅਮਰ’ ਦੇ ਵਾਸਤੇ ਪੈਦਾ ਮੁਸੀਬਤ ਫੇਰ ਕੀਤੀ ਏ

📝 ਸੋਧ ਲਈ ਭੇਜੋ