ਥੱਥਾ ਥਿਰ ਨਹੀਂ ਰਹਿਣ ਬੰਦਿਆ ਓਏ, ਅੱਕ-ਕਲ੍ਹ ਜਹਾਨ ਤੋਂ ਜਾਵਣਾ ਈ।

ਬਿਨਾ ਨਾਮ ਤੋਂ ਕਰਮ ਜੋ ਹੋਰ ਕਰਨੇ, ਐਵੇਂ ਬਿਰਥਾ ਜਨਮ ਗੁਆਵਨਾ ਈ।

ਮਹਿਲ-ਮਾੜੀਆਂ ਪਿਆ ਉਸਾਰਦਾ ਈ, ਦਿਨ-ਚਾਰ ਦਾ ਪੁਰਸ਼ ਪਰੌ੍ਹਣਾ ਈ।

ਨਾਮ ਭੁੱਲ ਗਿਆ ਰਿਹਾ ਯਾਦ ਏਹੋ, ਸੌਣਾ ਹੱਸਦਾ ਪਹਿਣਨਾ-ਖਾਵਣਾ ਈ।

ਸੋਈ ਦਿਨ ਘੜੀ-ਪਲ ਸਫਲ ਜਾਣੋਂ, ਜਿਹੜਾ ਵਿੱਚ ਸਤਸੰਗ ਵਿਹਾਵਣਾ ਈ।

ਮੂਰਖ ਝਾਗਦੇ ਜਲਸਿਆ ਵਿੱਚ ਰਾਤਾਂ, ਨਾਮ ਸੁਣਦਿਆਂ ਸਾਰ ਹੁੰਗਲਾਵਣਾ ਈ।

ਲੱਖ ਠੱਗੀਆਂ ਪਾਪ ਅਪਰਾਧ ਕਰਦਾ, ਤੈਨੂੰ ਅੰਤ ਬਣੂੰ ਪਛੋਤਾਵਣਾ ਈ।

ਬੀਤ ਗਏ ਤੋਂ ਕਛੂ ਨਾ ਬਣੇ ਬੰਦੇ, ਅਤਰ ਡੁੁਲ੍ਹਿਆ ਹੱਥ ਨਾ ਆਵਣਾ ਈ।

ਭਾਈ ਬੰਦ ਕੁਟੰਬ ਦੇ ਵਿੱਚ ਪਿਆਰੇ, ਐਵੇਂ ਆਪਣਾ ਆਪ ਗੁਆਵਣਾ

ਇਕ ਦਿਨ ਕੇ ਕਾਲ ਬੰਦਿਆ ਓਇ, ਜਮਾਂ ਆਇਕੇ ਸ਼ੋਰ ਮਚਾਵਣਾ

ਆਊ ਤੰਗ ਸੀ ਦੁੱਖ ਅਜਾਬ ਭਾਰੀ, ਨੀਰ ਤੇਰਿਆਂ ਨੈਣਾਂ ’ਚੋਂ ਜਾਵਣਾ ਈ।

ਧੌਣੋਂ ਪਕੜ ਮਰੋੜਸੀ ਵਾਂਗ ਕੁਕੜੀ, ਕਾਲ ਬਿੱਲੇ ਨੇ ਮਾਰ ਮੁਕਾਵਣਾ ਈ।

ਚਕਵੀ-ਚਕਵੇ ਜਿਉਂ ਮੌਤ ਦੀ ਰਾਤ ਆਵੇ, ਰੂਹ ਬੁੱਤ ਦੋਹਾਂ ਵਿਛੜ ਜਾਵਣਾ ਈ।

ਉੱਡੀ ਫਿਰਦੀ ਜਿੰਦ ਕਬੂਤਰੀ ਨੂੰ, ਕਾਲ-ਲਗੜ ਨੇ ਝਪਟ ਚਲਾਵਣਾ ਈ।

ਖੂਹ ਦੇ ਚੱਕ ਜਿਉਂ ਸਰੂਪ ਸਰੀਰ ਤੇਰਾ, ਨਾਹੀਂ ਏਸ ਜਹਾਨ ਤੇ ਆਵਣਾ ਈ।

ਆਣ ਬਣੂੰਗੀ ਬਹੁਤ ਨਿਹੈਤ ਚੋਗਾ.................                    ।

ਓਸ ਰੋਜ਼ ਮੇਂ ਜਿੰਦ ਗ਼ਰੀਬਣੀ ਨੂੰ, ਲੁਕਣ ਵਾਸਤੇ ਥਾਉਂ ਨਾ ਥਿਆਵਣਾ ਈ।

ਉੱਡ ਜਾਵਸੀ ਲਾਲੜੀ ਮੁੱਖੜੇ ਤੋਂ, ਪੀਲਾ ਜ਼ਰਦ ਵਸਾਰ ਹੋ ਜਾਵਣਾ ਈ।

ਜਦੋਂ ਆਣ ਜਮਾਂ ਗਰਿਫ਼ਤਾਰ ਕੀਤਾ, ਭਾਈ-ਬੰਦ ਨਾ ਕਿਸੇ ਛੁਡਾਵਣਾ ਈ।

ਸੋਹਣਾ ਮੁੱਖੜਾ ਰੰਗ ਅਜੀਬ ਤੇਰਾ, ਟੁੱਟੇ ਫਲ ਦੇ ਵਾਂਗ ਕੁਮਲਾਵਣਾ ਈ।

ਜਦੋਂ ਦੇਖਿਆ ਤੁਰਦੀ ਜਿੰਦ ਤੇਰੀ, ਭੁੰਜੇ ਚੱਕਕੇ ਮੰਜਿਓ ਪਾਵਣਾ ਈ।

ਤੇਰੇ ਪਿਛਲਿਆਂ ਨੇ ਪਾਣੀ ਨਾਲ ਚੁਲ੍ਹੀਆਂ, ਜਾਂਦੀ ਵਾਰ ਦਾ ਮੁੱਖ ਮੇਂ ਪਾਵਣਾ ਈ।

ਜਮਾਂ ਕੱਢਕੇ ਲਿਆਵਣੀ ਲਬਾਂ ਉੱਤੇ, ਏਸ ਜਿੰਦ ਨੇ ਪਿਛਾਂਹ ਨੂੰ ਜਾਵਣਾ

ਜਮ ਬਲੀ ਦੇ ਨਾਲ ਨਾ ਉਜਰ ਕੋਈ, ਓੜਕ ਜਿੰਦ ਨੂੰ ਪਕੜ ਬੁਲਾਵਣਾ ਈ।

ਪੰਜ ਤੱਤ ਦਾ ਉਸਰਿਆ ਬੁਰਜ ਪਿਆਰੇ, ਅੰਤ ਮੌਤ ਦੀ ਕਹੀ ਨੇ ਢਾਵਣਾ ਈ।

ਜਦੋਂ ਦੇਹ ਤੋਂ ਹੋਣਗੇ ਪਰਾਨ ਨਿਆਰੇ, ਤੈਨੂੰ ਭੂਤ ਪਰੇਤ ਸਤਾਵਣਾ ਈ।

ਇੱਕ ਰੂਹ ਤੇ ਪੰਛੀ ਭੌਰ ਬਾਝੋਂ, ਸੁੰਞਾ ਪਿੰਜਰਾ ਪਿਆ ਡਰਾਵਣਾ ਈ।

ਤੇਰੇ ਪਿਛਲਿਆਂ ਨੇ ਛੇਤੀ ਚੁੱਕਣੇ ਨੂੰ, ਝਟਪਟ ਸਰਬੰਸ ਬੁਲਾਵਣਾ

ਭਾਵੇਂ ਮੀਹ ਹਨੇਰੀ ਗੜੇ ਹੋਣ ਪੈਂਦੇ, ਨਹੀਂ ਘਰ ਮੇਂ ਝਟ ਲੰਘਾਵਣਾ

ਝੰਡੀ ਮੁਰਕੀਆਂ ਹਾਰ-ਸ਼ਿੰਗਾਰ ਪਿਆਰੇ, ਛੱਲੇ-ਛਾਪ ਨੂੰ ਹਥੋਂ ਲੁਹਾਵਣਾ

ਪਟਾ ਪਾਇਕੇ ਸੀਸ ਦੇ ਵਿੱਚ ਤੇਰੇ, ਜਾਂਦੀ ਵਾਰ ਅਸ਼ਨਾਨ ਕਰਾਵਣਾ

ਮਿਣਕੇ ਅੱਡੀਓ-ਚੋਟੀਓ ਦੇਹ ਤੇਰੀ, ਕਫ਼ਨ ਬਦਨ ਦੇ ਮੇਚ ਦਾ ਪਾਵਣਾ ਈ।

ਉੱਤੇ ਪਾਇਕੇ ਸਿੜੀ ਦੇ ਬੰਦਿਆ ਓਇ, ਚਵ੍ਹਾਂ ਜਣਿਆ ਕੰਧੇ ਉਠਾਵਣਾ

ਘਰੋਂ ਚੁੱਕ ਕੇ ਬਾਹਰ ਲੈ ਜਾਣ ਤੈਨੂੰ, ਝੂਟਾ ਆਖ਼ਰੀ ਵਾਰ ਦਾ ਆਵਣਾ ਈ।

ਅੰਤ ਪਿਆਰੀਆਂ ਅੰਗ ਸਹੇਲੀਆਂ ਨੇ, ਖ਼ਾਤਰ ਵਿਦਿਆ ਕਰਨ ਨੂੰ ਆਵਣਾ ਈ।

ਸਭਨਾਂ ਰੋਵਣਾ ਨੈਣਾਂ 'ਚੋਂ ਨੀਰ ਚੋਣਾਂ, ਮੁੱਖ ਪਿੱਟਦਾ ਹੱਥ ਉਠਾਵਣਾ ਈ।

ਉੱਚੀ ਕੂਕ ਸਹੇਲੀਆਂ ਤੇਰੀਆਂ ਨੇ, ਵੈਣ ਪਾਇਕੇ ਗੀਤ ਨੂੰ ਗਾਵਣਾ ਈ।

ਜਬ ਫੂਕਕੇ ਝਾਕ ਮੁਕਾਇ ਤੇਰੀ, ਡੱਕੇ ਸਿਟ੍ਹਕੇ ਘਰਾਂ ਨੂੰ ਆਵਣਾ

ਜਿਥੇ ਬਰਸ ਗੁਜ਼ਾਰ ਲੈ ਦੇਵਾ ਸਿੰਘ, ਔਖਾ ਬਣ ਗਿਆ ਰਾਤ ਕਟਾਵਣਾ ਈ।

📝 ਸੋਧ ਲਈ ਭੇਜੋ