ਟਿਕ ਟਿਕ, ਟਿਕ ਟਿਕ

ਘੜੀ ਗਾਏ ਗੀਤ ਇਕ,

'ਟਿਕ ਟਿਕ, ਟਿਕ ਟਿਕ'

ਜ਼ਿੰਦਗੀ ਦੀ ਰਾਹ ਪੈਰ

ਪਾਵਣਾ ਹੀ ਜ਼ਿੰਦਗੀ ਹੈ,

ਜ਼ਿੰਦਗੀ ਦਾ ਕੋਈ ਗੀਤ-

ਗਾਵਣਾ ਹੀ ਜ਼ਿੰਦਗੀ ਹੈ,

ਜ਼ਿੰਦਗੀ ਦੇ ਪੈਂਡੇ ਨੂੰ

ਪੁਲੰਘ, ਬਹਿ ਟਿਕ ਟਿਕ !'

ਘੜੀ ਗਾਏ ਗੀਤ ਇਕ,

'ਟਿਕ ਟਿਕ, ਟਿਕ ਟਿਕ'

ਘੜੀ ਗਾਏ ਗੀਤ ਇਕ :

'ਕਾਹਨੂੰ ਬੈਠਾ ਝੂਰਨਾ ਏਂ ?

ਮੇਰੇ ਵਾਂਗ ਚੱਲ, ਮੈਨੂੰ-

ਕਾਹਨੂੰ ਪਿਆ ਘੂਰਨਾ ਏਂ ?

ਜਿੱਤ ਔਖੇ ਪੈਂਡਿਆਂ ਨੂੰ,

ਕਰਕੇ ਤੂੰ ਇਕ ਇਕ'

ਘੜੀ ਗਾਏ ਗੀਤ ਇਕ,

'ਟਿਕ ਟਿਕ, ਟਿਕ ਟਿਕ'

ਘੜੀ ਗਾਏ ਗੀਤ ਇਕ :

'ਜ਼ਿੰਦਗੀ ਦੀ ਰਾਹ ਉੱਤੇ

ਪੈਰ ਤੋਲ ਤੋਲ ਰੱਖ,

ਆਪਣੀ ਤੂੰ ਜ਼ਿੰਦਗੀ ਨੂੰ

ਤੁਰਦੀ ਅਡੋਲ ਰੱਖ,

ਜਿਵੇਂ ਰੇਲ ਤੁਰਦੀ

ਛਿਕ ਛਿਕ, ਛਿਕ ਛਿਕ'

ਘੜੀ ਗਾਏ ਗੀਤ ਇਕ,

'ਟਿਕ ਟਿਕ, ਟਿਕ ਟਿਕ'

📝 ਸੋਧ ਲਈ ਭੇਜੋ