ਤੂੰ ਆ ਤਾਂ ਸਹੀ

ਟੁੱਟ ਚੁੱਕਾ ਹਾਂ ਜ਼ਿੰਦਗੀ ਤੋਂ

ਨਾ ਛੇੜੋ ਇਹਨਾਂ ਟੁਕੜਿਆਂ ਨੂੰ 

ਮੱਤ ਦਰਦਾਂ ਦੀ ਕੋਈ ਹਾਅ

ਇਹਨਾਂ ਬੁੱਝਦੇ ਹਾਉਕਿਆਂ ਨੂੰ

ਫਿਰ ਸੁਲਗਾ ਦੇਵੇ

ਇਹ ਕੇਹੇ ਹਾਉਕੇ ਨੇ

ਜ਼ਿੰਦਗੀ ਦੇ

ਮੱਧਮ ਪਏ ਅੰਗਾਰਿਆਂ ਨੂੰ

ਬਿਨ ਫੂਕਾਂ ਸੁਲਗਾ ਰਹੇ ਨੇ

ਇਹ ਕੇਹੇ ਫੇਰ ਨੇ

ਜ਼ਿੰਦਗੀ ਦੇ

ਉਮੀਦਾਂ ਤੇ ਉਡੀਕਾਂ ਦੇ ਭਾਂਬੜ

ਬੁੱਝਦੇ ਵੀ ਮਚਦੇ ਪਏ ਨੇ

ਇਹ ਕੇਹੇ ਅਥਰੂ ਨੇ

ਜ਼ਿੰਦਗੀ ਦੇ

ਬਸ ਨਿਕੜ ਤਾਲਮ

ਤੜਪ ਤੇ ਜੁਦਾਈ ਹੁੰਦਿਆਂ ਵੀ

ਨੈਣਾਂ 'ਚ ਖੁਸ਼ਕ ਪਏ ਨੇ

ਇਹ ਜੋ ਬਲਦੀ ਪਈ ਹੈ

ਅੱਥਰਾਂ ਦੀ ਆਸ

ਸੁਲਗਦੀ ਪਈ ਹੈ

ਮਘਦੀ ਪਈ ਹੈ

ਬੁਝਦੀ ਨਹੀਂ

ਮੇਰੀ ਉਮਰਾਂ ਦੀ ਆਸ 

ਉਹਦੀ ਬੇਵਫ਼ਾਈ ਦੀ ਆਸ

ਬੇਵਫ਼ਾ

ਤੂੰ ਤਾਂ ਸਹੀ

ਸ਼ਾਇਦ ਬਣ ਜਾਵੇਂ

ਵਫ਼ਾ ਦੀ ਆਸ!

📝 ਸੋਧ ਲਈ ਭੇਜੋ